ਸਾਬਕਾ CM ਚੰਨੀ ਦੇ ਖਿਲਾਫ ਵਿਜੀਲੈਂਸ ਵੱਲੋ ਲੁੱਕਆਊਟ ਨੋਟਿਸ ਜਾਰੀ, ਨਹੀਂ ਜਾ ਸਕਦੇ ਹੁਣ ਵਿਦੇਸ਼

ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੇਸ਼ ਤੋ ਬਾਹਰ ਜਾਣ ਤੋਂ ਰੋਕਣ ਲਈ ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਉਹਨਾਂ ਖਿਲਾਫ ਵੱਡਾ ਕਦਮ ਚੁੱਕਿਆ ਗਿਆ ਹੈ। ਦੱਸ ਦਈਏ ਕਿ ਵਿਜੀਲੈਂਸ ਵੱਲੋ ਕੁੱਝ ਮਾਮਲਿਆ ਵਿੱਚ ਚੰਨੀ ਖਿਲਾਫ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸਨੂੰ ਲੁੱਕਆਊਟ ਨੋਟਿਸ ਦਾ ਆਧਾਰ ਬਣਾਇਆ ਗਿਆ ਹੈ। 7 ਮਾਰਚ ਨੂੰ ਚੰਨੀ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਲੁੱਕਆਊਟ ਨੋਟਿਸ ਦੇ ਜ਼ਰੀਏ ਚੰਨੀ ਦੇ ਖਿਲਾਫ ਲੰਬਿਤ ਜਾਇਦਾਦ ਤੋ ਜਿਆਦਾ ਜਾਇਦਾਦ ਬਨਾਉਣ ਦੀ ਜਾਂਚ ਅਤੇ ਹੋਰ ਮਾਮਲਿਆ ਵਿੱਚ ਬਿਓਰਾ ਦਿੰਦੇ ਹੋਏ ਸਾਰੇ ਏਅਰਪੋਰਟਸ ਦੀਆ ਸੁਰੱਖਿਆ ਟੀਮਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਕਤ ਵਿਅਕਤੀ ਨੂੰ ਦੇਸ਼ ਤੋ ਬਾਹਰ ਜਾਣ ਦੀ ਇਜਾਜਤ ਨਾ ਦਿੱਤੀ ਜਾਵੇ।

Tags :