ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬ੍ਰਿਟਿਸ਼ ਰੋਇਲ ਪਰਿਵਾਰ ਦੀ ਵ੍ਹਾਈਟ ਹਾਊਸ ਫੇਰੀ ਦੌਰਾਨ ਕੁਝ ਅਜਿਹੀਆਂ ਗੱਲਾਂ ਸਾਂਝੀਆਂ ਕੀਤੀਆਂ, ਜਿਸ ਨਾਲ ਉੱਥੇ ਮੌਜੂਦ ਸਾਰੇ ਮਹਿਮਾਨ ਹੱਸਣ ਲਈ ਮਜਬੂਰ ਹੋ ਗਏ। ਸਾਲ 2007 ਤੋਂ ਬਾਅਦ ਪਹਿਲੀ ਵਾਰ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਵ੍ਹਾਈਟ ਹਾਊਸ ਫੇਰੀ ਦੇ ਮੌਕੇ ‘ਤੇ ਟਰੰਪ ਨੇ ਕਿੰਗ ਚਾਰਲਸ III ਨਾਲ ਆਪਣੀ ਮਾਂ ਦੀ ਇੱਕ ਪੁਰਾਣੀ ਅਤੇ ਨਿੱਜੀ ਯਾਦ ਸਾਂਝੀ ਕੀਤੀ
ਰਾਜ ਪਰਿਵਾਰ ਨਾਲ ਮਾਂ ਦਾ ਖਾਸ ਲਗਾਅ
ਵ੍ਹਾਈਟ ਹਾਊਸ ਦੇ ਸਾਊਥ ਲਾਨ ‘ਤੇ ਆਯੋਜਿਤ ਪ੍ਰੋਗਰਾਮ ਦੌਰਾਨ ਟਰੰਪ ਨੇ ਆਪਣੀ ਮਾਂ ਦੇ ਸਕਾਟਿਸ਼ ਪਿਛੋਕੜ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਾਂ ਬ੍ਰਿਟਿਸ਼ ਰੋਇਲ ਪਰਿਵਾਰ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ। ਜਦੋਂ ਵੀ ਟੀਵੀ ‘ਤੇ ਮਹਾਰਾਣੀ ਐਲਿਜ਼ਾਬੈਥ II ਨਾਲ ਜੁੜਿਆ ਕੋਈ ਪ੍ਰੋਗਰਾਮ ਆਉਂਦਾ ਸੀ, ਤਾਂ ਉਹ ਉਸ ਨੂੰ ਬੜੇ ਚਾਅ ਨਾਲ ਦੇਖਦੀ ਸੀ
‘ਕਿੰਗ ਚਾਰਲਸ ‘ਤੇ ਸੀ ਮਾਂ ਦਾ ਕਰੱਸ਼’
ਟਰੰਪ ਨੇ ਹਾਸੇ-ਮਜ਼ਾਕ ਵਾਲੇ ਲਹਿਜੇ ਵਿੱਚ ਕਿਹਾ:
“ਮੈਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਮੇਰੀ ਮਾਂ ਟੀਵੀ ਦੇਖਦੇ ਹੋਏ ਕਹਿੰਦੀ ਸੀ— ‘ਦੇਖੋ ਡੋਨਾਲਡ, ਇਹ ਕਿੰਨਾ ਖੂਬਸੂਰਤ ਹੈ।’ ਉਹ ਸ਼ਾਹੀ ਪਰਿਵਾਰ ਨੂੰ ਬਹੁਤ ਪਿਆਰ ਕਰਦੀ ਸੀ। ਪਰ ਉਨ੍ਹਾਂ ਨੇ ਇੱਕ ਗੱਲ ਬੜੀ ਸਾਫ਼ ਕਹੀ ਸੀ, ‘ਚਾਰਲਸ ਨੂੰ ਦੇਖੋ, ਨੌਜਵਾਨ ਚਾਰਲਸ, ਉਹ ਕਿੰਨਾ ਕਿਊਟ (Cute) ਹੈ।’
ਟਰੰਪ ਨੇ ਕਿੰਗ ਚਾਰਲਸ ਵੱਲ ਇਸ਼ਾਰਾ ਕਰਦਿਆਂ ਮੁਸਕਰਾ ਕੇ ਕਿਹਾ, “ਮੇਰੀ ਮਾਂ ਦਾ ਤੁਹਾਡੇ ‘ਤੇ ਕਰੱਸ਼ ਸੀ, ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ?” ਇਹ ਸੁਣ ਕੇ ਕਿੰਗ ਚਾਰਲਸ ਵੀ ਆਪਣਾ ਹਾਸਾ ਨਹੀਂ ਰੋਕ ਸਕੇ ਅਤੇ ਉਨ੍ਹਾਂ ਨੇ ਹੱਥ ਹਿਲਾ ਕੇ ਰਾਸ਼ਟਰਪਤੀ ਦੀ ਗੱਲ ਦਾ ਜਵਾਬ ਦਿੱਤਾ
ਵਿਆਹ ‘ਤੇ ਵੀ ਕੀਤਾ ਮਜ਼ਾਕ
ਇਸ ਮੌਕੇ ਟਰੰਪ ਨੇ ਆਪਣੇ ਮਾਤਾ-ਪਿਤਾ ਦੇ 63 ਸਾਲ ਲੰਬੇ ਵਿਆਹੁਤਾ ਜੀਵਨ ਦਾ ਜ਼ਿਕਰ ਕਰਦਿਆਂ ਆਪਣੇ ਖੁਦ ਦੇ ਵਿਆਹਾਂ ‘ਤੇ ਵੀ ਚੁਟਕੀ ਲਈ। ਉਨ੍ਹਾਂ ਮਜ਼ਾਕ ਵਿੱਚ ਕਿਹਾ ਕਿ ਸ਼ਾਇਦ ਉਨ੍ਹਾਂ ਦਾ ਵਿਆਹ ਉਨ੍ਹਾਂ ਦੇ ਮਾਪਿਆਂ ਜਿੰਨਾ ਲੰਬਾ ਨਾ ਚੱਲ ਸਕੇ
