ਫਰੀਦਕੋਟ : ਕੱਲ ਫਰੀਦਕੋਟ ਦੇ ਇੱਕ ਨਿੱਜੀ ਸਕੂਲ ਚ ਅਧਿਆਪਕ ਵੱਲੋਂ ਦੇਸ਼ ਦੀ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਅਤੇ ਹੋਰ ਨਾਮਵਰ ਮਹਿਲਾਵਾਂ ਸਬੰਧੀ ਬਚਿਆ ਨੂੰ ਪੜ੍ਹਾਇਆ ਜ਼ਾ ਰਿਹਾ ਸੀ ਤਾਂ ਇੱਕ ਬੱਚੇ ਵੱਲੋਂ ਉਠ ਕੇ ਜਵਾਬ ਵਿੱਚ ਕਿਹਾ ਕੇ ਇੰਦਰਾ ਗਾਂਧੀ ਮਹਾਨ ਔਰਤ ਨਹੀਂ ਸੀ ਬਲਕਿ ਉਸਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਜਿਸ ਜਵਾਬ ਤੋਂ ਬਾਅਦ ਗੁੱਸੇ ਹੋਈ ਅਧਿਆਪਕਾ ਨੇ ਬੱਚੇ ਦੇ ਚਪੇੜ ਮਾਰੀ, ਤੇ ਅੱਜ ਮਾਪਿਆ ਵਲੋਂ ਸਕੂਲ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ. ਸਕੂਲ ਦੇ ਬਾਹਰ ਦੀਆ ਤਸਵੀਰਾਂ ਸਾਹਮਣੇ ਆਈਆਂ ਨੇ
