KS ਮੱਖਣ ਦੀ ਅਕਾਲੀ ਦਲ ਵਿੱਚ ‘ਘਰ ਵਾਪਸੀ’: ਸੁਖਬੀਰ ਸਿੰਘ ਬਾਦਲ ਨੇ ਪਿੰਡ ਸ਼ੰਕਰ ਵਿਖੇ ਕੀਤਾ ਸਵਾਗਤ

ਨਕੋਦਰ (ਜਲੰਧਰ): ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਕੁਸ਼ਤੀ ਖਿਡਾਰੀ KS ਮੱਖਣ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਪਿੰਡ ਸ਼ੰਕਰ (ਨਕੋਦਰ) ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦਾ ਪਾਰਟੀ ਵਿੱਚ ਰਸਮੀ ਤੌਰ ‘ਤੇ ਸਵਾਗਤ ਕੀਤਾ

ਸੈਂਕੜੇ ਸਾਥੀਆਂ ਸਮੇਤ ਕੀਤੀ ਵਾਪਸੀ
KS ਮੱਖਣ, ਜੋ ਕਿ ਨੌਜਵਾਨਾਂ ਵਿੱਚ ਆਪਣੀ ਗਾਇਕੀ ਅਤੇ ਖੇਡਾਂ ਕਾਰਨ ਚੰਗਾ ਅਧਾਰ ਰੱਖਦੇ ਹਨ, ਦੀ ਵਾਪਸੀ ਨੂੰ ਅਕਾਲੀ ਦਲ ਲਈ ਇੱਕ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ। ਇਸ ਮੌਕੇ ਕੇ. ਐਸ. ਮੱਖਣ ਨੇ ਕਿਹਾ ਕਿ ਉਹਨਾਂ ਦੀ ਇਹ ‘ਘਰ ਵਾਪਸੀ’ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਪ੍ਰਤੀ ਅਕਾਲੀ ਦਲ ਦੀ ਵਚਨਬੱਧਤਾ ਨੂੰ ਦੇਖਦੇ ਹੋਏ ਲਈ ਗਈ ਹੈ

ਪਾਰਟੀ ਪ੍ਰਧਾਨ ਨੇ ਦਿੱਤਾ ਮਾਣ-ਸਤਿਕਾਰ
ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ:

“ਕੇ. ਐਸ. ਮੱਖਣ ਅਤੇ ਉਹਨਾਂ ਦੇ ਸਾਥੀਆਂ ਦੇ ਆਉਣ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤੀ ਮਿਲੇਗੀ। ਪਾਰਟੀ ਵਿੱਚ ਹਰ ਮਿਹਨਤੀ ਵਰਕਰ ਅਤੇ ਆਗੂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ।”