ਬਠਿੰਡਾ: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 12 ਸਾਲਾ ਮਾਸੂਮ ਬੱਚੀ ਨਾਲ ਉਸ ਦੇ ਹੀ ਮਤਰੇਏ ਨਾਨੇ (ਮਾਂ ਦੇ ਮਤਰੇਏ ਪਿਤਾ) ਵੱਲੋਂ ਪਿਛਲੇ ਦੋ ਸਾਲਾਂ ਤੋਂ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਖ਼ੁਲਾਸਾ ਹੋਇਆ ਹੈ। ਪੀੜਤ ਬੱਚੀ ਇਸ ਵੇਲੇ ਹਸਪਤਾਲ ਵਿੱਚ ਜ਼ੇਰੇ-ਇਲਾਜ ਹੈ
ਸਿਹਤ ਵਿਗੜਨ ‘ਤੇ ਹੋਇਆ ਘਿਨਾਉਣੀ ਕਰਤੂਤ ਦਾ ਖ਼ੁਲਾਸਾ
ਪੀੜਤਾ ਦੀ ਮਾਂ ਅਨੁਸਾਰ, ਇਹ ਸਿਲਸਿਲਾ ਉਦੋਂ ਸ਼ੁਰੂ ਹੋਇਆ ਜਦੋਂ ਬੱਚੀ ਦੀ ਉਮਰ ਮਹਿਜ਼ 10 ਸਾਲ ਸੀ। ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਬੱਚੀ ਦੀ ਸਿਹਤ ਅਚਾਨਕ ਬਹੁਤ ਜ਼ਿਆਦਾ ਵਿਗੜ ਗਈ। ਜਦੋਂ ਮਾਂ ਅਤੇ ਨਾਨੀ ਨੇ ਬੱਚੀ ਤੋਂ ਪੁੱਛਗਿੱਛ ਕੀਤੀ, ਤਾਂ ਉਸ ਨੇ ਰੋਂਦੇ ਹੋਏ “ਰਾਜਾ ਪਾਪਾ” ਨਾਮ ਦੇ ਵਿਅਕਤੀ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਦੱਸਿਆ
ਮਾਂ ਦਾ ਦੋਸ਼: “ਪੁਲਿਸ ਨੇ ਮੇਰੀ ਅਨਪੜ੍ਹਤਾ ਦਾ ਫਾਇਦਾ ਉਠਾਇਆ”
ਇਸ ਮਾਮਲੇ ਵਿੱਚ ਇੱਕ ਹੋਰ ਹੈਰਾਨੀਜਨਕ ਮੋੜ ਉਦੋਂ ਆਇਆ ਜਦੋਂ ਪੀੜਤ ਬੱਚੀ ਦੀ ਮਾਂ ਨੇ ਸਥਾਨਕ ਪੁਲਿਸ ‘ਤੇ ਧੋਖਾਧੜੀ ਦੇ ਗੰਭੀਰ ਇਲਜ਼ਾਮ ਲਗਾਏ। ਮਾਂ ਦਾ ਕਹਿਣਾ ਹੈ:
“ਮੈਂ ਅਨਪੜ੍ਹ ਹਾਂ, ਪੁਲਿਸ ਨੇ ਮੈਨੂੰ ਗੁੰਮਰਾਹ ਕਰਕੇ ਕੁਝ ਕਾਗਜ਼ਾਂ ‘ਤੇ ਦਸਤਖਤ ਕਰਵਾ ਲਏ। ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਨ੍ਹਾਂ ਨੇ ਇਸ ਨੂੰ ‘ਸਮਝੌਤਾ’ ਦਿਖਾ ਦਿੱਤਾ ਹੈ। ਮੈਂ ਕਦੇ ਵੀ ਆਪਣੀ ਧੀ ਦੇ ਗੁਨਾਹਗਾਰ ਨਾਲ ਸਮਝੌਤਾ ਨਹੀਂ ਕਰ ਸਕਦੀ।”
