ਪੰਜਾਬ ਤੋਂ ਪਾਸਟਰ ਅੰਕੁਰ ਨਰੂਲਾ ਪਹੁੰਚੇ ਅਮਰੀਕਾ ਦੇ ‘ਵਾਈਟ ਹਾਊਸ’, ਟ੍ਰੰਪ ਸਰਕਾਰ ਦੇ ਵੱਡੇ ਸਮਾਗਮ ‘ਚ ਹੋਏ ਸ਼ਾਮਲ

ਪੰਜਾਬ ਦੇ ਜਲੰਧਰ (ਖਾਂਬਰਾ ਚਰਚ) ਤੋਂ ਪ੍ਰਸਿੱਧ ਈਸਾਈ ਪ੍ਰਚਾਰਕ ਐਪੋਸਟਲ ਡਾ. ਅੰਕੁਰ ਨਰੂਲਾ ਦੇ ਪ੍ਰਸ਼ੰਸਕਾਂ ਅਤੇ ਅਨੁਯਾਈਆਂ ਲਈ ਇੱਕ ਵੱਡੀ ਅਤੇ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਪਾਸਟਰ ਅੰਕੁਰ ਨਰੂਲਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਸਥਿਤ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਰਾਜਨੀਤਿਕ ਕੇਂਦਰ ‘ਵਾਈਟ ਹਾਊਸ’ (White House) ਦੇ ਇੱਕ ਵਿਸ਼ੇਸ਼ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਹਨ।

ਅਮਰੀਕਾ ਦੀ ਮੌਜੂਦਾ ਡੋਨਾਲਡ ਟ੍ਰੰਪ ਸਰਕਾਰ (Trump Government) ਵੱਲੋਂ ਆਯੋਜਿਤ ਇਸ ੨੫੦ਥ Rededicate ਇਤਿਹਾਸਕ ਧਾਰਮਿਕ ਪ੍ਰੋਗਰਾਮ ਵਿੱਚ ਪੰਜਾਬ ਤੋਂ ਪਾਸਟਰ ਨਰੂਲਾ ਦੀ ਮੌਜੂਦਗੀ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ

‘National Mall’ ਵਿਖੇ ਇਤਿਹਾਸਕ ਸਮਾਗਮ: 250th Rededicate
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਸਮਾਗਮ ਵਾਸ਼ਿੰਗਟਨ ਡੀ.ਸੀ. ਦੇ ਮਸ਼ਹੂਰ ਨੈਸ਼ਨਲ ਮਾਲ (National Mall)ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਇੱਕ ਬੇਹੱਦ ਖਾਸ ਰੀ-ਡੇਡੀਕੇਸ਼ਨ (250th Rededicate) ਅਤੇ ਪ੍ਰਾਰਥਨਾ ਸਭਾ ਦਾ ਹਿੱਸਾ ਸੀ, ਜਿਸ ਦਾ ਪ੍ਰਬੰਧ ਟ੍ਰੰਪ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੇਸ਼ ਦੇ ਪ੍ਰਮੁੱਖ ਅਧਿਆਤਮਿਕ ਅਤੇ ਸਮਾਜਿਕ ਮੁੱਦਿਆਂ ਨੂੰ ਮੁੱਖ ਰੱਖਦਿਆਂ ਕੀਤਾ ਗਿਆ। ਇਸ ਅੰਤਰਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਦੁਨੀਆ ਭਰ ਦੇ ਕੁਝ ਚੋਣਵੇਂ ਧਾਰਮਿਕ ਅਤੇ ਅਧਿਆਤਮਿਕ ਆਗੂਆਂ ਨੂੰ ਹੀ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ ਭਾਰਤ ਵੱਲੋਂ ਪਾਸਟਰ ਅੰਕੁਰ ਨਰੂਲਾ ਨੇ ਸ਼ਿਰਕਤ ਕੀਤੀ

ਤਸਵੀਰ ਵਿਚ’ ਪਾਸਟਰ ਡਾ. ਅੰਕੁਰ ਨਰੂਲਾ, ਉਨ੍ਹਾਂ ਦੀ ਪਤਨੀ, ਨਾਲ USA ਦੇ ਪਾਸਟਰ Guillermo Maldonado

Ankur Narula White House, Ankur Narula Trump Government, National Mall Washington DC, Ankur Narula Ministries, Khambra Church Jalandhar news, ਪਾਸਟਰ ਅੰਕੁਰ ਨਰੂਲਾ ਵਾਈਟ ਹਾਊਸ, ਪੰਜਾਬੀ ਖ਼ਬਰਾਂ।