NZ ਨੂੰ ਹਰਾਕੇ ਭਾਰਤ ਨੇ ਜਿੱਤਿਆ ਤੀਜੀ ਵਾਰ T20 ਵਰਲਡ ਕੱਪ

ਅਹਿਮਦਾਬਾਦ : ਭਾਰਤੀ ਕ੍ਰਿਕਟ ਟੀਮ ਨੇ ਇੱਕ ਵਾਰ ਫਿਰ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਆਪਣਾ ਨਾਮ ਲਿਖ ਦਿੱਤਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਤੀਜੀ ਵਾਰ T20 ਵਿਸ਼ਵ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। 2007 ਅਤੇ 2024 ਦੀ ਇਤਿਹਾਸਕ ਜਿੱਤ ਤੋਂ ਬਾਅਦ, ਹੁਣ 2026 ਵਿੱਚ ਵੀ t20 ਵਰਲਡ ਕੱਪ ਤੇ’ ਕਬਜ਼ਾ ਕਰ ਲਿਆ ਹੈ

ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 255/5 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜੋ ਕਿ ਵਿਸ਼ਵ ਕੱਪ ਫਾਈਨਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ

ਸੰਜੂ ਸੈਮਸਨ ਨੇ ਮਹਿਜ਼ 46 ਗੇਂਦਾਂ ਵਿੱਚ 89 ਦੌੜਾਂ ਦੀ ਪਾਰੀ ਖੇਡ ਕੇ ਕੀਵੀ ਗੇਂਦਬਾਜ਼ਾਂ ਦੇ ਪਰਖੱਚੇ ਉਡਾ ਦਿੱਤੇ। ਅਭਿਸ਼ੇਕ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਤੇਜ਼ ਸ਼ੁਰੂਆਤ ਕਰਦਿਆਂ ਅਰਧ ਸੈਂਕੜੇ ਜੜੇ, ਜਿਸ ਨਾਲ ਭਾਰਤ ਨੇ ਪਹਿਲੇ ਓਵਰ ਤੋਂ ਹੀ ਮੈਚ ‘ਤੇ ਪਕੜ ਬਣਾ ਲਈ ਸੀ

ਗੇਂਦਬਾਜ਼ਾਂ ਨੇ ਕੀਵੀਆਂ ਨੂੰ ਗੋਡਿਆਂ ਭਾਰ ਲਿਆਂਦਾ
256 ਦੌੜਾਂ ਦੇ ਪਹਾੜ ਜਿਹੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਨਹੀਂ ਟਿੱਕ ਸਕੀ ਤੇ ਸਿਰਫ਼ 159 ਦੌੜਾਂ ਤੇ ALL OUT ਹੋ ਗਈ ਤੇ 96 ਦੌੜਾਂ ਨਾਲ ਭਾਰਤ ਨੇ ਫਾਈਨਲ ਮੈਚ ਜਿੱਤ ਲਿਆ

ਟੁੱਟੇ ਕਈ ਵੱਡੇ ਰਿਕਾਰਡ
ਤੀਜੀ ਵਾਰ ਚੈਂਪੀਅਨ: ਭਾਰਤ ਹੁਣ ਸਭ ਤੋਂ ਵੱਧ 3 ਵਾਰ T20 ਵਿਸ਼ਵ ਕੱਪ ਜਿੱਤਣ ਵਾਲੀ ਇਕੱਲੀ ਟੀਮ ਬਣ ਗਈ ਹੈ। ਆਪਣੇ ਘਰ ਚ’ T20 ਵਰਲਡ ਕੱਪ ਜਿੱਤਣ ਵਾਲੀ ਬਣੀ ਪਹਿਲੀ ਟੀਮ

ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ
ਜਿਵੇਂ ਹੀ ਭਾਰਤ ਨੇ ਆਖਰੀ ਵਿਕਟ ਲਈ, ਪੂਰਾ ਸਟੇਡੀਅਮ ‘ਇੰਡੀਆ-ਇੰਡੀਆ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਦਿੱਲੀ ਤੋਂ ਲੈ ਕੇ ਮੁੰਬਈ ਅਤੇ ਅੰਮ੍ਰਿਤਸਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਲੋਕ ਸੜਕਾਂ ‘ਤੇ ਉਤਰ ਆਏ ਅਤੇ ਪਟਾਕੇ ਚਲਾ ਕੇ ਇਸ ਜਿੱਤ ਦਾ ਜਸ਼ਨ ਮਨਾਇਆ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀਆਂ ਨੇ ਵੀ ਟੀਮ ਇੰਡੀਆ ਨੂੰ ਇਸ ਸ਼ਾਨਦਾਰ ਉਪਲਬਧੀ ‘ਤੇ ਵਧਾਈ ਦਿੱਤੀ ਹੈ

#T20WorldCup2026 #TeamIndia #Champions #IndiaVsNZ #SanjuSamson #WorldCupFinal #BleedBlue #IndianCricket #Victory #AbhishekSharma #IshanKishan #HistoryMade #T20WorldCupWinner #NarendraModiStadium #CricketReels

ਭਾਰਤ ਤੀਜੀ ਵਾਰ ਬਣਿਆ ਵਿਸ਼ਵ ਜੇਤੂ (India 3rd time World Champion)

ਸੰਜੂ ਸੈਮਸਨ ਦੀ ਇਤਿਹਾਸਕ ਪਾਰੀ (Sanju Samson historic knock)

T20 ਵਰਲਡ ਕੱਪ 2026 ਫਾਈਨਲ ਹਾਈਲਾਈਟਸ (T20 World Cup 2026 Final Highlights)

ਭਾਰਤ ਬਨਾਮ ਨਿਊਜ਼ੀਲੈਂਡ ਫਾਈਨਲ (India vs NZ Final)

ਟੀਮ ਇੰਡੀਆ ਦੀ ਜਿੱਤ ਦਾ ਜਸ਼ਨ (Team India Victory Celebration)