ਭਾਰਤੀ ਰਾਜਨੀਤੀ ਦੇ ਗੰਭੀਰ ਅਤੇ ਗਰਮਾ-ਗਰਮ ਮਾਹੌਲ ਦੇ ਵਿਚਕਾਰ, ਇੰਨੀ ਦਿਨੀਂ ਇੰਟਰਨੈੱਟ ‘ਤੇ ਇੱਕ ਬੇਹੱਦ ਅਨੋਖੀ ਪਾਰਟੀ ਦੀ ਖੂਬ ਚਰਚਾ ਹੋ ਰਹੀ ਹੈ। ਇਸ ਨਵੀਂ ਵਰਚੁਅਲ ਪਾਰਟੀ ਦਾ ਨਾਮ ਹੈ ਕਾਕਰੋਚ ਜਨਤਾ ਪਾਰਟੀ । ਇਸ ਨੂੰ ਅਭਿਜੀਤ ਦੀਪਕੇ ਨਾਮ ਦੇ ਇੱਕ ਨੌਜਵਾਨ ਡਿਜੀਟਲ ਰਣਨੀਤੀਕਾਰ ਨੇ ਸ਼ੁਰੂ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਇਹ ਮੁਹਿੰਮ ਬਿਜਲੀ ਦੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਦੇਸ਼ ਦੀ ਨਵੀਂ ਪੀੜ੍ਹੀ (Gen Z) ਇਸ ਨੂੰ ਹੱਥੋਂ-ਹੱਥ ਲੈ ਰਹੀ ਹੈ
ਵਿਵਾਦ ਤੋਂ ਹੋਇਆ ਪਾਰਟੀ ਦਾ ਜਨਮ
ਇਸ ਪਾਰਟੀ ਦੇ ਗਠਨ ਦੇ ਪਿੱਛੇ ਇੱਕ ਵੱਡਾ ਵਿਵਾਦ ਜੁੜਿਆ ਹੋਇਆ ਹੈ। ਦਰਅਸਲ, ਦੇਸ਼ ਦੇ ਚੀਫ਼ ਜਸਟਿਸ (CJI) ਸੂਰਿਆਕਾਂਤ ਨੇ ਹਾਲ ਹੀ ਵਿੱਚ ਇੱਕ ਸੁਣਵਾਈ ਦੌਰਾਨ ਕਥਿਤ ਤੌਰ ‘ਤੇ ਸਮਾਜ ਵਿੱਚ ਜਗ੍ਹਾ ਲੱਭ ਰਹੇ ਬੇਰੁਜ਼ਗਾਰ ਨੌਜਵਾਨਾਂ ਦੀ ਤੁਲਨਾ ‘ਕਾਕਰੋਚ’ (Cockroach) ਨਾਲ ਕਰ ਦਿੱਤੀ ਸੀ। ਨੌਜਵਾਨਾਂ ਨੇ ਇਸ ਟਿੱਪਣੀ ‘ਤੇ ਗੁੱਸਾ ਜ਼ਾਹਰ ਕਰਨ ਦੀ ਬਜਾਏ, ਇਸ ਨੂੰ ਹੀ ਆਪਣਾ ਸਭ ਤੋਂ ਵੱਡਾ ਹਥਿਆਰ ਬਣਾ ਲਿਆ। ਅਭਿਜੀਤ ਦੀਪਕੇ ਨੇ ਇਸ ਬਿਆਨ ਨੂੰ ਆਧਾਰ ਬਣਾ ਕੇ ਇਸ ਨੂੰ ਇੱਕ ਵੱਡੇ ਸਿਆਸੀ ਵਿਅੰਗ ਵਿੱਚ ਬਦਲ ਦਿੱਤਾ, ਜਿਸ ਨੂੰ ਹੁਣ ਨੌਜਵਾਨਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ
ਕੌਣ ਹਨ ਅਭਿਜੀਤ ਦੀਪਕੇ?
ਕਾਕਰੋਚ ਜਨਤਾ ਪਾਰਟੀ ਦੇ ਮੁੱਖ ਸੂਤਰਧਾਰ ਅਭਿਜੀਤ ਦੀਪਕੇ ਪੇਸ਼ੇ ਤੋਂ ਇੱਕ ਪੋਲੀਟੀਕਲ ਕਮਿਊਨੀਕੇਸ਼ਨ ਸਟ੍ਰੈਟੇਜਿਸਟ (Political Communication Strategist) ਹਨ। ਉਹਨਾਂ ਦਾ ਕੰਮ ਸੋਸ਼ਲ ਮੀਡੀਆ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਸਿਆਸੀ ਮਾਹੌਲ ਅਤੇ ਜਨਤਾ ਦੇ ਮੂਡ ਨੂੰ ਸਮਝਣਾ ਅਤੇ ਉਸੇ ਹਿਸਾਬ ਨਾਲ ਨੈਰੇਟਿਵ ਤਿਆਰ ਕਰਨਾ ਹੁੰਦਾ ਹੈ
ਪੜ੍ਹਾਈ: ਅਭਿਜੀਤ ਨੇ ਮਹਾਰਾਸ਼ਟਰ ਦੇ ਪੁਣੇ ਤੋਂ ਪੱਤਰਕਾਰੀ (Journalism) ਦੀ ਪੜ੍ਹਾਈ ਕੀਤੀ ਹੈ। ਫਿਲਹਾਲ ਉਹ ਅਮਰੀਕਾ ਦੀ ਮਸ਼ਹੂਰ ਬੋਸਟਨ ਯੂਨੀਵਰਸਿਟੀ ਤੋਂ ਪਬਲਿਕ ਰਿਲੇਸ਼ਨਜ਼ (Public Relations) ਵਿੱਚ ਮਾਸਟਰਜ਼ ਕਰ ਰਹੇ ਹਨ
ਸਿਆਸੀ ਤਜਰਬਾ: ਅਭਿਜੀਤ 2020 ਤੋਂ 2023 ਤੱਕ ਆਮ ਆਦਮੀ ਪਾਰਟੀ (AAP) ਦੀ ਸੋਸ਼ਲ ਮੀਡੀਆ ਟੀਮ ਨਾਲ ਵੀ ਜੁੜੇ ਰਹੇ ਹਨ। ਦਿੱਲੀ ਵਿਧਾਨ ਸਭਾ ਚੋਣਾਂ 2020 ਦੌਰਾਨ ਉਨ੍ਹਾਂ ਨੇ ਮੀਮਜ਼ (Memes) ਅਤੇ ਡਿਜੀਟਲ ਕੈਂਪੇਨ ‘ਤੇ ਕੰਮ ਕੀਤਾ ਸੀ
ਮਹਿਜ਼ 4 ਦਿਨਾਂ ਚ’ ਜੁੜੇ 79 ਲੱਖ
ਕਾਕਰੋਚ ਜਨਤਾ ਪਾਰਟੀ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਖੁਦ ਨੂੰ ਸਪੱਸ਼ਟ ਤੌਰ ‘ਤੇ ‘ਆਲਸੀ ਅਤੇ ਬੇਰੁਜ਼ਗਾਰਾਂ ਦੀ ਆਵਾਜ਼’ ਐਲਾਨਿਆ ਹੈ। ਪਾਰਟੀ ਦਾ ਦਾਅਵਾ ਹੈ ਕਿ ਲਾਂਚ ਹੋਣ ਦੇ ਮਹਿਜ਼ ਚਾਰ ਦਿਨਾਂ ਦੇ ਅੰਦਰ ਹੀ ਦੇਸ਼ ਦੇ 79 ਲੱਖ ਤੋਂ ਵੱਧ ਨੌਜਵਾਨ ਇਸ ਦੀ ਡਿਜੀਟਲ ਮੈਂਬਰਸ਼ਿਪ ਲੈ ਚੁੱਕੇ ਹਨ। ਇੰਨਾ ਹੀ ਨਹੀਂ, ਸੋਸ਼ਲ ਮੀਡੀਆ ‘ਤੇ ਮਹੂਆ ਮੋਇਤਰਾ ਵਰਗੇ ਦੇਸ਼ ਦੇ ਕੁਝ ਵੱਡੇ ਸਿਆਸਤਦਾਨ ਵੀ ਮਜ਼ਾਕੀਆ ਅੰਦਾਜ਼ ਵਿੱਚ ਇਸ ਦੇ ਮੈਂਬਰ ਬਣ ਚੁੱਕੇ ਹਨ
CJP ਵਿੱਚ ਸ਼ਾਮਲ ਹੋਣ ਦੀਆਂ ਮਜ਼ੇਦਾਰ ਸ਼ਰਤਾਂ
ਜੇਕਰ ਤੁਸੀਂ ਵੀ ਇਸ ਪਾਰਟੀ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹਨਾਂ ਅਨੋਖੀਆਂ ਸ਼ਰਤਾਂ ਨੂੰ ਪੂਰਾ ਕਰਨਾ ਪਵੇਗਾ:
- ਬੇਰੁਜ਼ਗਾਰ ਹੋਣਾ: ਮਜਬੂਰੀ ਨਾਲ, ਮਰਜ਼ੀ ਨਾਲ ਜਾਂ ਆਪਣੇ ਅਸੂਲਾਂ ਕਰਕੇ ਬੇਰੁਜ਼ਗਾਰ ਹੋਣਾ ਜ਼ਰੂਰੀ ਹੈ
- ਆਲਸੀ ਹੋਣਾ: ਸਰੀਰਕ ਤੌਰ ‘ਤੇ ਪੂਰੀ ਤਰ੍ਹਾਂ ਆਲਸੀ, ਭਾਵੇਂ ਦਿਮਾਗ ਵਿੱਚ ਵਿਚਾਰਾਂ ਦਾ ਤੂਫ਼ਾਨ ਚੱਲ ਰਿਹਾ ਹੋਵੇ
- ਘੰਟਿਆਂ ਬੱਧੀ ਆਨਲਾਈਨ ਰਹਿਣਾ: ਬਾਥਰੂਮ ਬ੍ਰੇਕ ਮਿਲਾ ਕੇ ਦਿਨ ਵਿੱਚ ਘੱਟੋ-ਘੱਟ 11 ਘੰਟੇ ਸੋਸ਼ਲ ਮੀਡੀਆ ‘ਤੇ ਬਿਤਾਉਣਾ ਲਾਜ਼ਮੀ ਹੈ
- ਪ੍ਰੋਫੈਸ਼ਨਲ ਤਰੀਕੇ ਨਾਲ ਭੜਾਸ ਕੱਢਣਾ: ਦੇਸ਼ ਦੇ ਮੁੱਦਿਆਂ ‘ਤੇ ਤੁਹਾਡੀਆਂ ਗੱਲਾਂ ਭਾਵੇਂ ਤਿੱਖੀਆਂ ਅਤੇ ਬੇਬਾਕ ਹੋਣ, ਪਰ ਉਹਨਾਂ ਦਾ ਕੋਈ ਮਤਲਬ ਹੋਣਾ ਚਾਹੀਦਾ ਹੈ
ਕਾਕਰੋਚ ਜਨਤਾ ਪਾਰਟੀ ਦੇ 5 ਅਨੋਖੇ ਵਾਅਦੇ
CJP ਨੇ ਜਨਤਾ ਦੇ ਸਾਹਮਣੇ ਅਜਿਹੇ ਵਾਅਦੇ ਰੱਖੇ ਹਨ, ਜਿਨ੍ਹਾਂ ਨੇ ਸਭ ਦਾ ਧਿਆਨ ਖਿੱਚਿਆ ਹੈ:
- ਰਿਟਾਇਰਮੈਂਟ ਤੋਂ ਬਾਅਦ ਨੋ ਰਾਜਸਭਾ: ਜੇਕਰ CJP ਸੱਤਾ ਵਿੱਚ ਆਈ ਤਾਂ ਕਿਸੇ ਵੀ ਚੀਫ਼ ਜਸਟਿਸ ਨੂੰ ਰਿਟਾਇਰਮੈਂਟ ਤੋਂ ਬਾਅਦ ਇਨਾਮ ਵਜੋਂ ਰਾਜਸਭਾ ਦੀ ਸੀਟ ਨਹੀਂ ਦਿੱਤੀ ਜਾਵੇਗੀ।=
- ਵੋਟ ਕੱਟੀ ਤਾਂ ਚੋਣ ਕਮਿਸ਼ਨ ‘ਤੇ UAPA: ਜੇਕਰ ਕਿਸੇ ਨਾਗਰਿਕ ਦੀ ਜਾਇਜ਼ ਵੋਟ ਕੱਟੀ ਗਈ, ਤਾਂ ਚੋਣ ਕਮਿਸ਼ਨ ਨੂੰ UAPA ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ, ਕਿਉਂਕਿ ਵੋਟਿੰਗ ਦਾ ਅਧਿਕਾਰ ਖੋਹਣਾ ਅੱਤਵਾਦ ਤੋਂ ਘੱਟ ਨਹੀਂ ਹੈ।=
- ਔਰਤਾਂ ਨੂੰ 50% ਰਾਖਵਾਂਕਰਨ: ਹਰ ਖੇਤਰ ਵਿੱਚ ਔਰਤਾਂ ਨੂੰ ਅੱਧੀ ਆਬਾਦੀ ਦਾ ਪੂਰਾ ਹੱਕ ਮਿਲੇਗਾ।=
- ਅਮੀਰ ਕਾਰੋਬਾਰੀਆਂ ਦੇ ਮੀਡੀਆ ਹਾਊਸ ਹੋਣਗੇ ਬੰਦ: ਪ੍ਰਭਾਵਸ਼ਾਲੀ ਉਦਯੋਗਪਤੀਆਂ ਦੀ ਮਲਕੀਅਤ ਵਾਲੇ ਸਾਰੇ ਮੀਡੀਆ ਘਰਾਣਿਆਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ।=
- ਦਲਬਦਲੂ ਨੇਤਾਵਾਂ ‘ਤੇ 20 ਸਾਲ ਦੀ ਪਾਬੰਦੀ: ਜੋ ਵੀ ਸਾਂਸਦ ਜਾਂ ਵਿਧਾਇਕ ਪਾਰਟੀ ਬਦਲੇਗਾ, ਉਸ ‘ਤੇ 20 ਸਾਲ ਤੱਕ ਚੋਣ ਲੜਨ ਜਾਂ ਕੋਈ ਸਰਕਾਰੀ ਅਹੁਦਾ ਲੈਣ ‘ਤੇ ਰੋਕ ਲਗਾ ਦਿੱਤੀ ਜਾਵੇਗੀ

#CockroachJantaParty #AbhijeetDipke #CJP #IndianPolitics #Satire #MemeCulture #GenZ #ViralNews #TrendingNow #PunjabNews #SocialMediaViral #Unemployment