ਸ਼ੂਟਿੰਗ ਦੌਰਾਨ ਲਹੂ-ਲੁਹਾਨ ਹੋਏ ਪੰਜਾਬੀ ਗਾਇਕ ‘ਖ਼ਾਨ ਸਾਬ’

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸੂਫ਼ੀ ਗਾਇਕ ਖ਼ਾਨ ਸਾਬ (Khan Saab) ਨੂੰ ਲੈ ਕੇ ਇੱਕ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਗਾਇਕ ਖ਼ਾਨ ਸਾਬ ਇੱਕ ਗੀਤ ਦੀ ਸ਼ੂਟਿੰਗ ਦੌਰਾਨ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਵਿੱਚ ਉਨ੍ਹਾਂ ਦਾ ਚਿਹਰਾ ਖੂਨ ਨਾਲ ਲਹੂ-ਲੁਹਾਨ ਹੋ ਗਿਆ ਸੀ। ਹੁਣ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਗਾਇਕ ਨੇ ਖੁਦ ਇਸ ਖ਼ੌਫਨਾਕ ਹਾਦਸੇ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਸਾਰੀ ਕਹਾਣੀ ਦੱਸੀ ਹੈ

ਕਿਵੇਂ ਹੋਇਆ ਇਹ ਭਿਆਨਕ ਹਾਦਸਾ?
ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਇੱਕ ਨਵੇਂ ਗੀਤ ਦੇ ਸ਼ੂਟ ਦੌਰਾਨ ਵਾਪਰਿਆ। ਖ਼ਾਨ ਸਾਬ ਆਪਣੇ ਗੀਤ ਦੇ ਕਿਰਦਾਰ ਵਿੱਚ ਇੰਨੇ ਜ਼ਿਆਦਾ ਡੁੱਬ ਗਏ ਸਨ ਕਿ ਉਹ ਆਪਣਾ ਨਫ਼ਾ-ਨੁਕਸਾਨ ਹੀ ਭੁੱਲ ਗਏ

ਸ਼ੂਟਿੰਗ ਦਾ ਸੀਨ: ਗੀਤ ਦੇ ਇੱਕ ਸੀਨ ਵਿੱਚ ਖ਼ਾਨ ਸਾਬ ਨੇ ਇੱਕ ਟੈਲੀਫੋਨ ਬੂਥ ਦੇ ਅੰਦਰ ਖੜ੍ਹੇ ਹੋ ਕੇ ਫੋਨ ‘ਤੇ ਗੱਲ ਕਰਦਿਆਂ ਗੁੱਸੇ ਵਿੱਚ ਬੂਥ ਦਾ ਸ਼ੀਸ਼ਾ ਤੋੜਨਾ ਸੀ

ਐਕਟਿੰਗ ਪਈ ਮਹਿੰਗੀ: ਸੀਨ ਨੂੰ ਅਸਲੀ ਦਿਖਾਉਣ ਦੇ ਚੱਕਰ ਵਿੱਚ ਖ਼ਾਨ ਸਾਬ ਨੇ ਜਿਵੇਂ ਹੀ ਜ਼ੋਰਦਾਰ ਮੁੱਕਾ ਮਾਰ ਕੇ ਸ਼ੀਸ਼ਾ ਤੋੜਿਆ, ਤਾਂ ਕੱਚ ਦਾ ਇੱਕ ਵੱਡਾ ਟੁਕੜਾ ਉੱਡ ਕੇ ਸਿੱਧਾ ਉਨ੍ਹਾਂ ਦੇ ਮੱਥੇ ‘ਤੇ ਅੱਖ ਦੇ ਬਿਲਕੁਲ ਉੱਪਰ ਜਾ ਲੱਗਿਆ

ਹਸਪਤਾਲ ‘ਚ ਲੱਗੇ ਟਾਂਕੇ: ਸ਼ੀਸ਼ਾ ਲੱਗਦਿਆਂ ਹੀ ਉਨ੍ਹਾਂ ਦੇ ਚਿਹਰੇ ਤੋਂ ਤੇਜ਼ੀ ਨਾਲ ਖੂਨ ਵਹਿਣ ਲੱਗ ਪਿਆ। ਸੈੱਟ ‘ਤੇ ਮੌਜੂਦ ਟੀਮ ਨੇ ਤੁਰੰਤ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੂੰ ਉਨ੍ਹਾਂ ਦੇ ਜ਼ਖਮ ‘ਤੇ ਕਈ ਟਾਂਕੇ ਲਗਾਉਣੇ ਪਏ

ਖ਼ਾਨ ਸਾਬ ਨੇ ਵੀਡੀਓ ਸ਼ੇਅਰ ਕਰ ਮੰਗੀ ਮੁਆਫ਼ੀ
ਪੂਰੀ ਤਰ੍ਹਾਂ ਸਿਹਤਮੰਦ ਹੋਣ ਤੋਂ ਬਾਅਦ ਖ਼ਾਨ ਸਾਬ ਨੇ ਇਸ ਘਟਨਾ ਦੀ ਵੀਡੀਓ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਲਈ ਇੱਕ ਭਾਵੁਕ ਸੰਦੇਸ਼ ਲਿਖਿਆ:

“ਮੁਆਫ਼ੀ ਦਿਓ ਪਰ ਸਭ ਤੋਂ ਖਤਰਨਾਕ ਤੇ ਜਾਨਦਾਰ ਸੀਨ ਇਹ ਵੀ ਸੀ ਗਾਣੇ ‘ਚ… ਮੇਰਾ ਪਹਿਲਾ ਗਾਣਾ ਆ, ਜੀਹਦੇ ‘ਚ ਮੈਂ ਆਪਣੇ ਕਰੈਕਟਰ ‘ਚ ਏਨਾਂ ਜ਼ਿਆਦਾ ਵੜ ਗਿਆ ਸੀ ਕਿ ਮੈਨੂੰ ਆਪਣਾ ਨਫਾ ਨੁਕਸਾਨ ਹੀ ਨਹੀਂ ਦਿਖਿਆ।”

ਪ੍ਰਸ਼ੰਸਕਾਂ ਨੇ ਜਤਾਈ ਚਿੰਤਾ
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਅਤੇ ਖ਼ਾਨ ਸਾਬ ਦੇ ਲੱਖਾਂ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਪ੍ਰਸ਼ੰਸਕ ਜਿੱਥੇ ਉਨ੍ਹਾਂ ਦੀ ਇਸ ਮਿਹਨਤ ਅਤੇ ਕੰਮ ਪ੍ਰਤੀ ਜਨੂੰਨ ਦੀ ਤਾਰੀਫ਼ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਨੂੰ ਅੱਗੇ ਤੋਂ ਸ਼ੂਟਿੰਗ ਦੌਰਾਨ ਆਪਣੀ ਸੁਰੱਖਿਆ ਦਾ ਖਾਸ ਖਿਆਲ ਰੱਖਣ ਦੀ ਸਲਾਹ ਵੀ ਦੇ ਰਹੇ ਹਨ