ਦਿਲਜੀਤ ਦੋਸਾਂਝ ਦੀ ਫਿਲਮ ਭਾਰਤ ਚ’ ਹੋਈ ਰਿਲੀਜ਼, ‘ਪੰਜਾਬ 95’ ਦਾ ਬਦਲਿਆ ਹੁਣ ਨਾਮ

ਲੰਬੇ ਸਮੇਂ ਤੋਂ ਸੈਂਸਰ ਬੋਰਡ ਦੀਆਂ ਉਲਝਣਾਂ ‘ਚ ਫਸੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’, ਆਖਿਰਕਾਰ ਦਰਸ਼ਕਾਂ ਲਈ ਰਿਲੀਜ਼ ਹੋ ਗਈ ਹੈ। ਇਹ ਫ਼ਿਲਮ ਅੱਜ, 3 ਜੁਲਾਈ 2026 ਨੂੰ ਸਿੱਧੇ ਤੌਰ ‘ਤੇ OTT ਪਲੇਟਫਾਰਮ ZEE5 ‘ਤੇ ਰਿਲੀਜ਼ ਕੀਤੀ ਗਈ ਹੈ। ਇਸ ਦਾ ਹੁਣ ਨਾਮ ਬਦਲਕੇ ਸਤਲੁਜ ਰੱਖ ਦਿੱਤਾ

ਫ਼ਿਲਮ ਦੀ ਕਹਾਣੀ
ਹਨੀ ਤ੍ਰੇਹਨ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜੀਵਨੀ ‘ਤੇ ਆਧਾਰਿਤ ਹੈ। ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਇੱਕ ਬੈਂਕ ਮੈਨੇਜਰ ਨੇ ਪੰਜਾਬ ਵਿੱਚ ਸੰਘਰਸ਼ ਦੇ ਦੌਰਾਨ ਹੋਏ ਲਾਪਤਾ ਲੋਕਾਂ ਅਤੇ ਨਾਜਾਇਜ਼ ਹੱਤਿਆਵਾਂ ਦੇ ਮਾਮਲਿਆਂ ਨੂੰ ਦੁਨੀਆ ਸਾਹਮਣੇ ਲਿਆਂਦਾ

“ਇਹ ਫ਼ਿਲਮ ਸੱਚਾਈ ਅਤੇ ਹਿੰਮਤ ਦੀ ਦਾਸਤਾਨ ਹੈ”
ZEE5 ਦੀ ਬਿਜ਼ਨਸ ਹੈੱਡ, ਕਾਵੇਰੀ ਦਾਸ ਨੇ ਕਿਹਾ, “ਸਤਲੁਜ ਇੱਕ ਬਹਾਦਰੀ ਅਤੇ ਨਿਆਂ ਦੀ ਲੜਾਈ ਦੀ ਕਹਾਣੀ ਹੈ। ਸਾਨੂੰ ਮਾਣ ਹੈ ਕਿ ਅਸੀਂ ਅਜਿਹੀ ਪ੍ਰਭਾਵਸ਼ਾਲੀ ਅਤੇ ਸੱਭਿਆਚਾਰਕ ਤੌਰ ‘ਤੇ ਮਹੱਤਵਪੂਰਨ ਕਹਾਣੀ ਨੂੰ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ।”

ਦਿਲਜੀਤ ਦੋਸਾਂਝ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ, “ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਅਤੇ ਮਨੁੱਖਤਾ ਲਈ ਉਨ੍ਹਾਂ ਦਾ ਯੋਗਦਾਨ ਹੀ ਉਹ ਮੁੱਖ ਕਾਰਨ ਸੀ ਜਿਸ ਕਰਕੇ ਮੈਂ ਇਸ ਫ਼ਿਲਮ ਨਾਲ ਜੁੜਿਆ। ਇੱਕ ਕਲਾਕਾਰ ਵਜੋਂ, ਅਜਿਹੀਆਂ ਅਰਥਪੂਰਨ ਕਹਾਣੀਆਂ ਦਾ ਹਿੱਸਾ ਬਣਨਾ ਬਹੁਤ ਖਾਸ ਹੁੰਦਾ ਹੈ।”

ਵਿਵਾਦਾਂ ਅਤੇ ਰੁਕਾਵਟਾਂ ਦਾ ਸਫ਼ਰ
ਇਹ ਫ਼ਿਲਮ ਕਈ ਸਾਲਾਂ ਤੋਂ ਸੁਰਖੀਆਂ ਵਿੱਚ ਰਹੀ ਹੈ:

  • TIFF ਤੋਂ ਵਾਪਸੀ: 2023 ਵਿੱਚ ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਹੋਣ ਵਾਲੀ ਸੀ, ਪਰ ਭਾਰਤੀ ਅਧਿਕਾਰੀਆਂ ਦੇ ਦਖਲ ਕਾਰਨ ਇਸ ਨੂੰ ਵਾਪਸ ਲੈ ਲਿਆ ਗਿਆ।
  • CBFC ਦੀਆਂ ਸ਼ਰਤਾਂ: ਸੈਂਸਰ ਬੋਰਡ ਵੱਲੋਂ ਫ਼ਿਲਮ ਵਿੱਚ 127 ਕੱਟ ਲਗਾਉਣ ਦੀ ਮੰਗ ਕੀਤੀ ਗਈ ਸੀ, ਜਿਸ ਕਾਰਨ ਰਿਲੀਜ਼ ਵਿੱਚ ਬਹੁਤ ਦੇਰੀ ਹੋਈ।
  • ਨਾਮ ਵਿੱਚ ਬਦਲਾਅ: ਸੈਂਸਰ ਬੋਰਡ ਦੇ ਸੁਝਾਵਾਂ ਤੋਂ ਬਾਅਦ ਫ਼ਿਲਮ ਦਾ ਨਾਂ ‘ਪੰਜਾਬ 95’ ਤੋਂ ਬਦਲ ਕੇ ‘ਸਤਲੁਜ’ ਰੱਖਿਆ ਗਿਆ