ਹਰਜੋਤ ਬੈਂਸ ਦੇ ਵਿਆਹ ਚ’ ਪਹੁੰਚੇ ਕੇਜਰੀਵਾਲ ਤੇ CM ਮਾਨ ਨੇ ਨੰਗਲ ਦੇ ਸਤਲੁਜ ਸਦਨ ਵਿਖੇ ਲਗਾਇਆ ਬੂਟਾ

ਅੱਜ ਸਿੱਖਿਆ ਮੰਤਰੀ ਹਰਜੋਤ ਬੈਂਸ IPS ਜੋਤੀ ਯਾਦਵ ਨਾਲ ਵਿਆਹ ਬੰਧਨ ਵਿਚ ਬੱਝ ਗਏ ਨੇ ਤੇ ਇਸ ਵਿਆਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਪਹੁੰਚੇ ਉਥੇ ਨਾਲ ਹੀ ਹੀ ਅਰਵਿੰਦ ਕੇਜਰੀਵਾਲ ਵੀ ਵਿਸ਼ੇਸ਼ ਤੌਰ ਤੇ ਨਵੀਂ ਵਿਆਹੀ ਹੋਈ ਜੋੜੀ ਨੂੰਅਸ਼ੀਰਵਾਦ ਦੇਣ ਲਈ ਪਹੁੰਚੇ ਸੀ। ਵਿਆਹ ਸਮਾਗਮ ਵਿੱਚ ਜਿੰਨੇ ਵੀ VVIP ਤੇ VIP ਪਹੁੰਚੇ ਸੀ ਉਨ੍ਹਾਂ ਦੇ ਦੁਪਹਿਰ ਦੇ ਭੋਜਨ ਦਾ ਇੰਤਜ਼ਾਮ ਭਾਖੜਾ ਬਿਆਸ ਮੈਨੇਜਮੇਂਟ ਬੋਰਡ ਦੇ ਸਤਲੁਜ ਦਰਿਆ ਦੇ ਕਿਨਾਰੇ ਸਤਲੁਜ ਸਦਨ ਵਿਖੇ ਕੀਤਾ ਗਿਆ ਸੀ । ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਪਤਨੀ ਅਤੇ ਨਵੀਂ ਵਿਆਹੀ ਜੋੜੀ ਹਰਜੋਤ ਬੈਂਸ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਇਸ ਪਲ ਨੂੰ ਯਾਦਗਾਰ ਬਣਾਉਣ ਦੇ ਰੂਪ ਚ’ ਸਤਲੁਜ ਸਦਨ ਵਿੱਚ ਇਕ ਬੂਟਾ ਲਗਾਇਆ | ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ

Tags :