ਚੰਡੀਗੜ੍ਹ ਦੇ ਹਸਪਤਾਲ ਪੀਜੀਆਈ ਵਿੱਚ ਅੱਗ ਲੱਗਣ ਦੀ ਖਬਰ ਮਿਲੀ ਹੈ। ਦੱਸ ਦਈਏ ਕਿ ਅੱਗ ਲੱਗਣ ਦੇ ਕਾਰਣ ਮਰੀਜ਼ਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਕਾਰਨ ਹਸਪਤਾਲ ਵਿਖੇ ਕੰਪਿਊਟਰ ਸਿਸਟਮ ਨੁਕਸਾਨਿਆ ਗਿਆ ਅਤੇ ਧੂੰਆਂ ਐਮਰਜੈਂਸੀ ਆਈਸੀਯੂ ਤੱਕ ਪਹੁੰਚ ਗਿਆ।
ਮਿਲੀ ਜਾਣਕਾਰੀ ਦੇ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਕਾਰਨ ਕੰਪਿਊਟਰ ਨੈੱਟਵਰਕ ਸਿਸਟਮ ਵਿਗੜ ਗਿਆ ਜਿਸ ਕਰਕੇ ਲੋਕਾਂ ਨੂੰ ਜਰੂਰਤ ਦੇ ਮੁਤਾਬਕ ਖੂਨ ਨਹੀਂ ਮਿਲ ਸਕਿਆ ਅਤੇ ਬਲੱਡ ਬੈਂਕ ਸਿਸਟਮ ਵੀ ਠੱਪ ਹੋ ਗਿਆ। ਇਸ ਦੋਰਾਨ ਕਈ ਮਰੀਜਾ ਨੂੰ ਦੂਸਰੀ ਜਗਾ ਸ਼ਿਫਟ ਕੀਤਾ ਗਿਆ।
