ਨਹੀਂ ਕਰਨ ਦੇਣੀ ਤੁਸੀਂ ਅਰਦਾਸ, BSF ਤੇ’ ਭੜਕੇ ਜਥੇਦਾਰ ਗੜਗੱਜ, ਦੇਖੋ ਵੀਡੀਓ

ਕਰਤਾਰਪੁਰ ਸਾਹਿਬ: ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਮੁੜ ਖੋਲ੍ਹਣ ਦੀ ਮੰਗ ਹੁਣ ਦੋਵੇਂ ਪਾਸਿਆਂ ਦੀ ਸੰਗਤ ਵੱਲੋਂ ਵੀ ਉਠਾਈ ਜਾ ਰਹੀ ਹੈ। ਇਸੇ ਮੰਗ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਅਤੇ ਪਾਕਿਸਤਾਨ ਵਾਲੇ ਪਾਸੇ ਦੀ ਸੰਗਤ ਨੇ ਜ਼ੀਰੋ ਲਾਈਨ ਨੇੜੇ ਪਹੁੰਚ ਕੇ ਸਾਂਝੇ ਤੌਰ ‘ਤੇ ਅਰਦਾਸ ਕੀਤੀ

ਸੰਗਤ ਨੇ ਅਰਦਾਸ ਦੌਰਾਨ ਮੰਗ ਕੀਤੀ ਕਿ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਨੂੰ ਜਲਦ ਤੋਂ ਜਲਦ ਮੁੜ ਖੋਲ੍ਹਿਆ ਜਾਵੇ, ਤਾਂ ਜੋ ਦੋਵੇਂ ਦੇਸ਼ਾਂ ਦੀ ਸੰਗਤ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਮਿਲ ਸਕੇ

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਦੋਵੇਂ ਪਾਸਿਆਂ ਦੀ ਸੰਗਤ ਦੀ ਇੱਛਾ ਹੈ ਕਿ ਇਹ ਕੌਰੀਡੋਰ ਜਲਦ ਬਹਾਲ ਹੋਵੇ। ਉਨ੍ਹਾਂ ਕਿਹਾ ਕਿ ਸੰਗਤ ਵੱਲੋਂ ਅੱਜ ਵੀ ਇਸੇ ਮਕਸਦ ਲਈ ਅਰਦਾਸ ਕੀਤੀ ਗਈ ਹੈ

ਇਸ ਦੌਰਾਨ ਜ਼ੀਰੋ ਲਾਈਨ ਵੱਲ ਜਾਣ ਨੂੰ ਲੈ ਕੇ BSF ਅਤੇ ਸੰਗਤ ਵਿਚਾਲੇ ਕੁਝ ਸਮੇਂ ਲਈ ਸਥਿਤੀ ਬਣੀ। BSF ਵੱਲੋਂ ਪਹਿਲਾਂ ਕਿਹਾ ਗਿਆ ਕਿ ਸਿਰਫ਼ ਪੰਜ ਵਿਅਕਤੀਆਂ ਨੂੰ ਜ਼ੀਰੋ ਲਾਈਨ ਤੱਕ ਜਾ ਕੇ ਅਰਦਾਸ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਹਾਲਾਂਕਿ ਸੰਗਤ ਨੇ ਸਾਰੇ ਸ਼ਰਧਾਲੂਆਂ ਨੂੰ ਅਰਦਾਸ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ

ਬਾਅਦ ਵਿੱਚ ਸੰਗਤ ਨੂੰ ਜ਼ੀਰੋ ਲਾਈਨ ਤੱਕ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਉੱਥੇ ਮੌਜੂਦ ਸੰਗਤ ਨੇ ਕੌਰੀਡੋਰ ਨੂੰ ਮੁੜ ਖੋਲ੍ਹਣ ਲਈ ਅਰਦਾਸ ਕੀਤੀ

ਜਥੇਦਾਰ ਨੇ ਕਿਹਾ ਕਿ ਸੰਗਤ ਦੀ ਇੱਕੋ ਅਰਦਾਸ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੋਰ ਜਲਦ ਤੋਂ ਜਲਦ ਖੋਲ੍ਹਿਆ ਜਾਵੇ। ਦੱਸਿਆ ਗਿਆ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਹ ਕੌਰੀਡੋਰ ਬੰਦ ਕੀਤਾ ਗਿਆ ਸੀ