ਜਗਰਾਓ ਵਿੱਚ ਇੱਕ ਮਹਿਲਾ ਨੇ ਆਪਣੇ ਹੀ ਪਤੀ ਦਾ ਗਲਾ ਘੁੱਟ ਕੇ ਉਸਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ। ਦੱਸ ਦਈਏ ਕਿ ਘਰੇਲੂ ਕਲੇਸ਼ ਦੇ ਕਾਰਣ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਪ੍ਰਕਾਸ਼ ਸਿੰਘ ਉਰਫ ਸੋਨੀ ਵਜੋਂ ਹੋਈ ਹੈ ਜੋ ਕਿ ਫਲਾਂ ਦੀ ਰੇਹੜੀ ਲਗਾਉਦਾ ਸੀ। ਮ੍ਰਿਤਕ ਦੀ 16 ਸਾਲਾਂ ਦੀ ਕੁੱਝ ਸਾਲਾਂ ਲਈ ਕਿਸੇ ਰਿਸ਼ਤੇਦਾਰ ਦੇ ਘਰੇ ਗਈ ਹੋਈ ਸੀ। ਪੁਲਿਸ ਨੇ ਪਤਨੀ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
