ਉੱਤਰਾਖੰਡ ਦੇ ਕੇਦਾਰਨਾਥ ਵਿੱਚ ਇੱਕ ਵੱਡਾ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ । ਦੱਸ ਦਈਏ ਕਿ ਹੈਲੀਕਾਪਟਰ ਦੇ ਪੱਖੇ ਦੀ ਲਪੇਟ ‘ਚ ਆਉਣ ਨਾਲ ਇਕ ਅਧਿਕਾਰੀ ਦੀ ਮੌਤ ਹੋ ਗਈ। ਇਹ ਅਧਿਕਾਰੀ ਹੈਲੀਕਾਪਟਰ ਚਲਾਉਣ ਵਾਲੀ ਕੰਪਨੀ ਨਾਲ ਸਬੰਧਤ ਸੀ । ਇਸ ਮਾਮਲੇ ਨੂੰ ਲੈ ਕੇ ਐਸਪੀ ਰੁਦਰਪ੍ਰਯਾਗ ਵਿਸਾਖਾ ਅਸ਼ੋਕ ਨੇ ਕਿਹਾ ਕਿ ‘ਕੇਦਾਰਨਾਥ ‘ਚ ਹੈਲੀਕਾਪਟਰ ਦੇ ਰੋਟਰ ਬਲੇਡ ਦੀ ਰੇਂਜ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਕੇਦਾਰਨਾਥ ਵਿੱਚ ਹੈਲੀਕਾਪਟਰ ਚਲਾਉਣ ਵਾਲੀ ਕੰਪਨੀ ਦਾ ਅਧਿਕਾਰੀ ਸੀ। ਜਾਣਕਾਰੀ ਅਨੁਸਾਰ ਮਿ੍ਰਤਕ ਦੀ ਪਹਿਚਾਣ ਅਮਿਤ ਸੈਣੀ ਵਜੋ ਹੋਈ ਹੈ ਜੋ ਕਿ ਉੱਤਰਾਖੰਡ ਸਿਵਲ ਐਵੀਏਸ਼ਨ ਦਾ ਵਿੱਤੀ ਕੰਟਰੋਲਰ ਸੀ।
