ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਦਾ ਹੈ ਪਰ ਜੇਕਰ ਕਈ ਵਾਰ ਡਾਕਟਰ ਵੀ ਓਪਰੇਸ਼ਨ ਕਰਨ ਲੱਗੇ ਗਲਤੀ ਕਰ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਬਿ੍ਰਟੇਨ ਤੋਂ ਸਾਹਮਣੇ ਆਇਆ ਜਦੋਂ ਡਾਕਟਰਾਂ ਦੀ ਲਾਪਰਵਾਹੀ ਕਾਰਣ ਇੱਕ ਔਰਤ ਮੌਤ ਦੇ ਮੂੰਹ ਨੇੜੇ ਆ ਗਈ। ਡਾਕਟਰਾ ਦੀ ਲਾਪਰਵਾਹੀ ਕਾਰਣ ਔਰਤ ਦੀ ਸਿਹਤ ਠੀਕ ਹੌਣ ਦੇ ਕਾਰਣ ਹੋਰ ਵੀ ਖਰਾਬ ਹੋ ਗਈ। ਬਿ੍ਰਟੇਨ ਦੇ ਇੱਕ ਹਸਪਤਾਲ ਵਿੱਚ ਪੇਟ ਦੀ ਸਮੱਸਿਆ ਕਾਰਣ ਸਰਜਰੀ ਕਰਵਾਉਣ ਗਈ ਔਰਤ ਦੇ ਢਿੱਡ ਵਿੱਚ ਡਾਕਟਰਾ ਨੇ ਬਲੇਡ ਰਹਿਣ ਦਿੱਤਾ। ਜਦੋਂ ਉਸਨੇ ਦੁਬਾਰਾ ਚੈਕਅੱਪ ਕਰਵਾਇਆ ਤਾਂ ਉਹ ਰਿਪੋਰਟ ਦੇਖ ਕੇ ਹੈਰਾਨ ਰਹਿ ਗਈ। ਮਾਮਲਾ ਬ੍ਰਿਟੇਨ ਦੇ ਈਸਟ ਲੰਡਨ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਇੱਕ 49 ਸਾਲਾ ਔਰਤ ਦੇ ਅੰਡਕੋਸ਼ ਵਿਚ ਸਮੱਸਿਆ ਕਾਰਨ ਉਸਦਾ ਆਪਰੇਸ਼ਨ ਕਰਵਾਇਆ ਗਿਆ ਸੀ ਪਰ ਸਰਜਰੀ ਤੋਂ ਕੁਝ ਦਿਨਾਂ ਬਾਅਦ ਹੀ ਉਸ ਦੇ ਪੇਟ ‘ਚ ਫਿਰ ਤੋਂ ਤੇਜ਼ ਦਰਦ ਸ਼ੁਰੂ ਹੋ ਗਿਆ। ਚੈਕਅੱਪ ‘ਚ ਪਤਾ ਲੱਗਾ ਕਿ ਔਰਤ ਦੇ ਪੇਟ ‘ਚ ਸਰਜੀਕਲ ਬਲੇਡ ਦਾ ਟੁਕੜਾ ਰਹਿ ਗਿਆ ਸੀ। ਬਲੇਡ ਦਾ ਉਹ ਟੁਕੜਾ ਪਿਛਲੇ ਪੰਜ ਦਿਨਾਂ ਤੋਂ ਔਰਤ ਨੂੰ ਲਗਾਤਾਰ ਪਰੇਸ਼ਾਨ ਕਰਦਾ ਰਿਹਾ ਅਤੇ ਰੁਕਣ ਦੀ ਬਜਾਏ ਉਸ ਦਾ ਦਰਦ ਵਧਣ ਲੱਗਾ। ਇਸ ਲਈ ਉਸਨੂੰ ਨਿਰਧਾਰਤ ਸਮੇਂ ਤੋਂ ਦੋ ਹਫ਼ਤੇ ਜ਼ਿਆਦਾ ਹਸਪਤਾਲ ਵਿਚ ਬਿਤਾਉਣੇ ਪਏ। ਦੁਬਾਰਾ ਸਰਜਰੀ ਕਰਨੀ ਪਈ ਤਾਂ ਪੇਟ ‘ਚ ਬਚਿਆ ਬਲੇਡ ਬਾਹਰ ਆ ਗਿਆ ਅਤੇ ਉਸਨੂੰ ਦਰਦ ਤੋਂ ਰਾਹਤ ਮਿਲੀ। ਔਰਤ ਨੇ ਕਿਹਾ ਕਿ ਉਸਨੇ ਬਚਣ ਦੀ ਉਮੀਦ ਛੱਡ ਦਿੱਤੀ ਸੀ। ਕਿਉਂਕਿ ਬਹੁਤ ਸਾਰਾ ਖੂਨ ਵਹਿ ਗਿਆ ਸੀ ਅਤੇ ਦਰਦ ਬਹੁਤ ਜ਼ਿਆਦਾ ਸੀ।
