ਇਨਸਾਨੀਅਤ ਹੋਈ ਸ਼ਰਮਨਾਕ, ਹੈਵਾਨ ਪਿਤਾ ਨੇ 7 ਸਾਲਾ ਮਾਸੂਮ ਬੱਚੀ ਦਾ ਕੀਤਾ ਬਲਾਤਕਾਰ, ਮਾਂ ਨੇ ਵੀ ਪਤੀ ਦਾ ਦਿੱਤਾ ਸਾਥ

ਉੱਤਰ ਪ੍ਰਦੇਸ਼ ਦੇ ਬਰੇਲੀ ਦੇ ਬਹੇਡੀ ਕੋਤਵਾਲੀ ਇਲਾਕੇ ਵਿੱਚ ਇੱਕ ਮਾਤਾ-ਪਿਤਾ ਨੇ ਇਨਸਾਨੀਅਤ ਦੀਆ ਸਾਰੀਆ ਹੱਦਾਂ ਪਾਰ ਕਰ ਦਿੱਤੀਆ। ਪਿਤਾ ਨੇ ਹੈਵਾਨ ਬਣਕੇ ਆਪਣੀ 7 ਸਾਲ ਦੀ ਬੱਚੀ ਦਾ ਰੇਪ ਕਰ ਦਿੱਤਾ ਅਤੇ ਇਸ ਸ਼ਰਮਨਾਕ ਕੰਮ ਵਿੱਚ ਉਸਦੀ ਮਾਤਾ ਵੀ ਨਾਲ ਸੀ । ਦੱਸ ਦਈਏ ਕਿ ਬੱਚੀ ਦੀ ਮਾਂ ਜੋ ਕਿ ਉਸਦੀ ਸੌਤੇਲੀ ਮਾਂ ਸੀ। ਪੁਲਿਸ ਦਾ ਕਹਿਣਾ ਹੈ ਕਿ ਆਰੋਪੀ ਪਿਤਾ ਪਹਿਲਾ ਵੀ ਕੋਰੋਨਾ ਕਾਲ ਵਿੱਚ ਜੇਲ ਜਾ ਚੁੱਕਾ ਹੈ ਅਤੇ ਹੈਰਾਨ ਕਰਨ ਵਾਲੀ ਇਹ ਹੈ ਕਿ ਇਸ ਸ਼ਰਮਨਾਕ ਕੰਮ ਵਿੱਚ ਉਸਦੀ ਮਾਸੂਮ ਬੇਟੀ ਦੀ ਮਾਂ ਨੇ ਵੀ ਆਪਣੇ ਪਤੀ ਦਾ ਸਾਥ ਦਿੱਤਾ । ਸੌਤੇਲੀ ਮਾਂ ਨੇ ਬੱਚੀ ਦੀ ਚੀਕ ਨਾ ਨਿਕਲ ਜਾਵੇ ਇਸ ਲਈ ਉਸਨੇ ਬੱਚੀ ਦਾ ਮੂੰਹ ਦਬਾ ਦਿੱਤਾ। ਪੁਲਿਸ ਨੂੰ ਲਡ਼ਕੀ ਦੇ ਚਾਚੇ ਨੇ ਦੱਸਿਆ ਕਿ ਉਸਦੀ ਭਤੀਜੀ ਨਾਲ ਉਸਦੇ ਹੀ ਸਕੇ ਪਿਤਾ ਨੇ ਅਜਿਹਾ ਕੀਤਾ ਹੈ। ਪੁਲਿਸ ਨੇ ਦੋਨੋਂ ਆਰੋਪੀਆ ਨੂੰ ਗਿਰਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।