ਅਚਾਨਕ ਡਾਉਨ ਹੋਇਆ WhatsApp ਦਾ ਸਰਵਰ, ਪਰੇਸ਼ਾਨ ਹੋਏ ਲੋਕ, ਕੀ ਤੁਹਾਨੂੰ ਵੀ ਆ ਰਹੀ ਦਿੱਕਤ?

ਅਚਾਨਕ ਡਾਉਨ ਹੋਇਆ WhatsApp ਦਾ ਸਰਵਰ, ਪਰੇਸ਼ਾਨ ਹੋਏ ਲੋਕ, ਕੀ ਤੁਹਾਨੂੰ ਵੀ ਆ ਰਹੀ ਦਿੱਕਤ?

ਦੁਨਿਆ ਭਰ ਵਿੱਚ ਸੋਸ਼ਲ ਮੀਡੀਆ ਐਪ ਵਟਸਐਪ ਦਾ ਸਰਵਰ ਡਾਊਨ ਹੋ ਗਿਆ ਹੈ। ਯੂਜ਼ਰਸ ਨੂੰ ਕਰੀਬ ਅੱਧੇ ਘੰਟੇ ਤੱਕ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ‘ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਬ੍ਰਿਟੇਨ ‘ਚ ਵੀ ਇਹ ਸਮੱਸਿਆ ਸਾਹਮਣੇ ਆਈ ਹੈ। ਇਸ ਕਾਰਨ ਯੂਜ਼ਰਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।