2 ਨੌਜਵਾਨਾਂ ਨੇ ਨਾਬਾਲਿਗਾ ਨਾਲ ਕੀਤਾ ਜਬਰ ਜਨਾਹ, ਮਾਂ ਨੂੰ ਘਰੋਂ ਲਟਕਦੀ ਮਿਲੀ ਲਾਸ਼

ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਜੀਠਾ ਦੇ ਇੱਕ ਪਿੰਡ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਦੋ ਨੌਜਵਾਨਾਂ ਨੇ ਘਰ ਵਿੱਚ ਵੜ ਕੇ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕੀਤਾ। ਜਾਣਕਾਰੀ ਮੁਤਾਬਿਕ ਦੋ ਨੌਜਵਾਨਾਂ ਨੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕੀਤਾ ਤੇ ਫੇਰ ਉਸ ਦੀ ਲਾਸ਼ ਨੂੰ ਲਟਕਾ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਮੁਲਜ਼ਮ ਸੁਲਤਾਨਪੁਰ ਲੋਧੀ ਦੇ ਦੱਸੇ ਜਾ ਰਹੇ ਹਨ, ਜੋ ਕਿ ਘਟਨਾ ਤੋਂ ਬਾਅਦ ਤੋਂ ਫਰਾਰ ਹਨ।

ਪੁਲਿਸ ਮੁਤਾਬਕ ਲੜਕੀ ਦੇ ਪਿਤਾ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉੱਥੇ ਹੀ ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਜੱਦ ਘਰੋਂ ਬਾਹਰ ਗਈ ਤਾਂ ਦੋ ਮੁੰਡਿਆਂ ਨੇ ਘਰ ਵਿਚ ਦਾਖਲ ਹੋ ਕੇ ਲੜਕੀ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਫਾਹਾ ਲਗਾ ਕੇ ਫਰਾਰ ਹੋ ਗਏ। ਜਦੋਂ ਮਾਂ ਘਰ ਵਾਪਸ ਆਈ ਤਾਂ ਉਸ ਨੇ ਆਪਣੀ ਲੜਕੀ ਦੀ ਲਾਸ਼ ਲਟਕਦੀ ਦੇਖੀ ਤਾਂ ਉਸ ਨੇ ਤੁਰੰਤ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ।