15 ਅਗਸਤ 2027 ਨੂੰ ਦੌੜੇਗੀ ਭਾਰਤ ਦੀ ਪਹਿਲੀ ‘ਬੁਲੇਟ ਟ੍ਰੇਨ’, ਰੇਲ ਮੰਤਰੀ ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ: ਭਾਰਤ ਵਿੱਚ ਹਾਈ-ਸਪੀਡ ਰੇਲ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲਣ ਦੀ ਤਰੀਕ ਹੁਣ ਸਾਹਮਣੇ ਆ ਗਈ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀਰਵਾਰ ਨੂੰ ਇੱਕ ਕੈਬਨਿਟ ਬ੍ਰੀਫਿੰਗ ਦੌਰਾਨ ਵੱਡਾ ਖੁਲਾਸਾ ਕਰਦਿਆਂ ਦੱਸਿਆ ਕਿ ਭਾਰਤ ਦੀ ਪਹਿਲੀ ਬੁਲੇਟ ਟ੍ਰੇਨ 15 ਅਗਸਤ 2027 ਨੂੰ ਆਪਣੀ ਪਹਿਲੀ ਉਡਾਣ ਵਰਗੀ ਰਫ਼ਤਾਰ ਨਾਲ ਦੌੜਨ ਲਈ ਤਿਆਰ ਹੋ ਜਾਵੇਗੀ

ਪਹਿਲੇ ਪੜਾਅ ਵਿੱਚ 100 ਕਿਲੋਮੀਟਰ ਦਾ ਸਫ਼ਰ
ਰੇਲ ਮੰਤਰੀ ਅਨੁਸਾਰ, ਬੁਲੇਟ ਟ੍ਰੇਨ ਦੀ ਸ਼ੁਰੂਆਤ ਗੁਜਰਾਤ ਦੇ ਸੂਰਤ ਅਤੇ ਵਾਪੀ ਦੇ ਵਿਚਕਾਰ ਹੋਵੇਗੀ। ਇਹ ਟ੍ਰੇਨ ਆਪਣੇ ਉਦਘਾਟਨੀ ਸਫ਼ਰ ਦੌਰਾਨ 100 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਪਹਿਲਾਂ ਇਹ ਰਨ ਸਿਰਫ਼ 50 ਕਿਲੋਮੀਟਰ (ਸੂਰਤ ਤੋਂ ਬਿਲੀਮੋਰਾ) ਤੱਕ ਸੀ, ਪਰ ਹੁਣ ਇਸ ਦੇ ਦਾਇਰੇ ਨੂੰ ਵਧਾ ਦਿੱਤਾ ਗਿਆ ਹੈ

ਹਵਾਈ ਜਹਾਜ਼ ਵਰਗੀ ਰਫ਼ਤਾਰ: ਮੁੰਬਈ ਤੋਂ ਅਹਿਮਦਾਬਾਦ ਸਿਰਫ਼ 2 ਘੰਟਿਆਂ ‘ਚ ਸਾਬਰਮਤੀ (ਅਹਿਮਦਾਬਾਦ) ਤੋਂ ਮੁੰਬਈ ਦੇ ਵਿਚਕਾਰ ਬਣ ਰਿਹਾ ਇਹ 508 ਕਿਲੋਮੀਟਰ ਲੰਬਾ ਹਾਈ-ਸਪੀਡ ਕੋਰੀਡੋਰ ਭਾਰਤ ਦੀ ਤਸਵੀਰ ਬਦਲ ਦੇਵੇਗਾ। ਇਹ ਟ੍ਰੇਨ 320 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜੇਗੀ। ਜੇਕਰ ਟ੍ਰੇਨ 4 ਸਟੇਸ਼ਨਾਂ ‘ਤੇ ਰੁਕਦੀ ਹੈ, ਤਾਂ ਇਹ ਸਫ਼ਰ ਸਿਰਫ਼ 1 ਘੰਟੇ 58 ਮਿੰਟ ਵਿੱਚ ਪੂਰਾ ਹੋਵੇਗਾ , ਸਾਰੇ 12 ਸਟੇਸ਼ਨਾਂ ‘ਤੇ ਰੁਕਣ ਦੇ ਬਾਵਜੂਦ ਵੀ ਇਹ ਦੂਰੀ ਸਿਰਫ਼ 2 ਘੰਟੇ 17 ਮਿੰਟ ਵਿੱਚ ਤੈਅ ਕਰ ਲਈ ਜਾਵੇਗੀ

ਕਿਵੇਂ ਖੁੱਲ੍ਹਣਗੇ ਬੁਲੇਟ ਟ੍ਰੇਨ ਦੇ ਸੈਕਸ਼ਨ?

ਰੇਲ ਮੰਤਰੀ ਨੇ ਪ੍ਰੋਜੈਕਟ ਦੇ ਪੜਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ:

ਪਹਿਲਾ ਸੈਕਸ਼ਨ: ਸੂਰਤ ਤੋਂ ਬਿਲੀਮੋਰਾ

ਦੂਜਾ ਸੈਕਸ਼ਨ: ਵਾਪੀ ਤੋਂ ਸੂਰਤ

ਤੀਜਾ ਸੈਕਸ਼ਨ: ਵਾਪੀ ਤੋਂ ਅਹਿਮਦਾਬਾਦ

ਆਖਰੀ ਸੈਕਸ਼ਨ: ਠਾਣੇ ਤੋਂ ਅਹਿਮਦਾਬਾਦ

ਦੇਰੀ ਤੋਂ ਬਾਅਦ ਹੁਣ ਫੁੱਲ ਸਪੀਡ ‘ਤੇ ਕੰਮ
ਦੱਸ ਦੇਈਏ ਕਿ ਇਸ ਪ੍ਰੋਜੈਕਟ ਦਾ ਨੀਂਹ ਪੱਥਰ 2017 ਵਿੱਚ ਰੱਖਿਆ ਗਿਆ ਸੀ ਅਤੇ ਇਸ ਨੂੰ ਦਸੰਬਰ 2023 ਤੱਕ ਪੂਰਾ ਕਰਨ ਦਾ ਟੀਚਾ ਸੀ। ਪਰ ਜ਼ਮੀਨ ਗ੍ਰਹਿਣ ਕਰਨ ਅਤੇ ਹੋਰ ਤਕਨੀਕੀ ਅੜਚਣਾਂ ਕਾਰਨ ਇਸ ਵਿੱਚ ਦੇਰੀ ਹੋਈ। ਹੁਣ ਸਰਕਾਰ ਨੇ 2027 ਦੀ ਡੈੱਡਲਾਈਨ ਤੈਅ ਕਰਕੇ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ

#bullettrainindia #IndiaBulletTrain #Bullettraindateannounced #bullettrainnews #bullettrainindiaready #NationalNews #BulletTrainIndiaNews #firstindianbullettrain