90 ਮਿੰਟਾਂ ਵਿੱਚ ਸ਼ਰਾਬ ਦੇ ਪੀਂਤੇ 22 ਪੈਂਗ, ਹੋਈ ਮੌਤ

ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕੀ ਸ਼ਰਾਬ ਪੀਣਾ ਸਾਡੀ ਸਹਿਤ ਦੇ ਲਈ ਹਾਨੀਕਾਰਕ ਹੈ। ਇਸਦੇ ਨੁਕਸਾਨ ਜਾਨਣ ਦੇ ਬਾਅਦ ਕੁਝ ਲੋਕ ਇਸ ਦਾ ਸੇਵਨ ਹਰ ਰੋਜ਼ ਕਰਦੇ ਹਨ। ਅੱਜ ਕੱਲ੍ਹ ਦੁਨੀਆਂ ਭਰ ਵਿਚ ਪਾਰਟੀਆਂ ਵਿਚ ਸ਼ਰਾਬ ਦਾ ਸੇਵਨ ਕਰਨਾ ਆਮ ਹੋ ਗਿਆ ਹੈ ਪਰ ਜ਼ਿਆਦਾ ਮਾਤਰਾ ਵਿਚ ਸ਼ਰਾਬ ਪੀਣ ਨਾਲ ਸਿਹਤ ‘ਤੇ ਜ਼ਿਆਦਾ ਅਸਰ ਪੈਂਦਾ ਹੈ। ਪੋਲੈਂਡ ਤੋਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਆਦਮੀ ਨੇ ਏਨੀ ਸ਼ਰਾਬ ਪੀ ਲਈ ਕਿ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਪੋਲੈਂਡ ਦੇ ਪੋਲਿਸ਼ ਸਿਟ੍ਰਪ ਕਲੱਬ ਵਿੱਚ ਨਾਈਟ ਆਊਟ ਦੌਰਾਨ ਇੱਕ ਵਿਅਕਤੀ ਨੇ 90 ਮਿੰਟ ਵਿੱਚ ਸ਼ਰਾਬ ਦੇ 22 ਪੈਗ ਪੀਤੇ ਜਿਸ ਤੋਂ ਬਾਅਦ ਉਸ ਬ੍ਰਿਟਿਸ਼ ਟੂਰਿਸਟ ਦੀ ਮੌਤ ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਕਲੱਬ ਵਿੱਚ ਪੁਹੰਚਣ ਤੋਂ ਪਹਿਲਾਂ ਹੀ ਮਾਰਕ ਆਪਣੇ ਦੋਸਤ ਦੇ ਨਾਲ ਵਾਈਲਡ ਨਾਈਟ ਕਲੱਬ ਵਿੱਚ ਸ਼ਰਾਬ ਨਾਲ ਰੱਜ ਕੇ ਪਹੁੰਚਿਆ ਸੀ। ਨਸ਼ੇ ‘ਚ ਹੋਣ ਤੋਂ ਬਾਅਦ ਪੋਲਿਸ਼ ਸਿਟ੍ਰਪ ਕਲੱਬ ਵਿੱਚ ਉਸ ਨੇ ਮੁੜ ਦਾਰੂ ਪੀਣੀ ਸ਼ੁਰੂ ਕਰ ਦਿੱਤੀ।

Tags :