ਟਵੀਟਰ ਦੇ ਸਾਬਕਾ CEO ਜੈਕ ਡੋਰਸੀ ਦਾ ਇੱਕ ਵੱਡਾ ਦਾਅਵਾ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਧਮਕੀ ਦਿੱਤੀ ਸੀ ਕਿ ਭਾਰਤ ਵਿੱਚ ਟਵਿੱਟਰ ਬੰਦ ਕਰ ਦਿੱਤਾ ਜਾਵੇਗਾ। ਇਸਤੋ ਇਲਾਵਾ ਭਾਰਤ ਸਰਕਾਰ ਨੇ ਕਰਮਚਾਰੀਆਂ ‘ਤੇ ਰੇਡ ਦੀ ਧਮਕੀ ਵੀ ਦਿੱਤੀ ਸੀ। ਪਰ ਦੂਜੇ ਪਾਸੇ ਭਾਰਤ ਸਰਕਾਰ ਨੇ ਇਹਨਾਂ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਜੈਕ ਦੇ ਦੌਰਾਨ ਟਵਿੱਟਰ ਨੇ ਭਾਰਤ ਦੇ ਨਿਯਮਾਂ ਦੀ ਉਲੰਘਣਾ ਕੀਤੀ ਸੀ, ਇਸ ਗੱਲ ਦਾ ਜਵਾਬ ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ਖੇਰ ਨੇ ਦਿੱਤਾ । ਭਾਰਤ ਸਰਕਾਰ ਨੇ ਕਿਹਾ ਕਿ 2020 ਤੋਂ 2022 ਤੱਕ ਭਾਰਤ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ । ਜੂਨ 2022 ‘ਚ ਟਵਿੱਟਰ ਨੇ ਕਾਨੂੰਨਾਂ ਦੀ ਪਾਲਣਾ ਕੀਤੀ

