ਦਿੱਲੀ ਦੇ CM ਅਰਵਿੰਦ ਕੇਜਰੀਵਾਲ ਆਪਣੇ ਮੰਤਰੀ ਮਨੀਸ਼ ਸਿਸੋਦੀਆ ਨੂੰ ਯਾਦ ਕਰ ਭਾਵੁਕ ਹੋ ਗਏ। ਪਿੰਡ ਦਰੀਆਪੁਰ ਵਿੱਚ ਇੱਕ ਨਵੇਂ ਸਕੂਲ ਦੀ ਸ਼ੁਰੂਆਤ ਕਰਨ ਆਏ ਕੇਜਰੀਵਾਲ ਨੇ ਕਿਹਾ ਕਿ ਉਸਨੂੰ ਮਨੀਸ਼ ਸਿਸੋਦੀਆ ਦੀ ਬਹੁਤ ਯਾਦ ਆ ਰਹੀ ਹੈ ਅਤੇ ਇਹ ਕਹਿ ਕੇ ਕੇਜਰੀਵਾਲ ਦਾ ਗਲਾ ਭਰ ਗਿਆ ਅਤੇ ਉਹਨਾਂ ਦੇ ਅੱਖਾਂ ਵਿੱਚੋ ਅੱਥਰੂ ਡਿੱਗਣ ਲੱਗ ਪਏ। ਫਿਰ ਉਹਨਾਂ ਨੇ ਪਾਣੀ ਪੀਣ ਤੋ ਬਾਅਦ ਆਪਣੇ ਆਪ ਨੂੰ ਸੰਭਾਲਦੇ ਹੋਏ ਆਪਣੀ ਗੱਲ ਅੱਗੇ ਜਾਰੀ ਰੱਖੀ। ਉਹਨਾਂ ਕਿਹਾ ਕਿ ਜੇਕਰ ਆਜ਼ਾਦੀ ਤੋ ਬਾਅਦ ਸਰਕਾਰੀ ਸਕੂਲਾਂ ਤੇ ਜ਼ਿਆਦਾ ਖਰਚ ਕੀਤਾ ਗਿਆ ਹੁੰਦਾ ਤਾਂ ਦੇਸ਼ ਦੀ ਗਰੀਬੀ ਦੂਰ ਹੋ ਸਕਦੀ ਸੀ। ਉਹਨਾਂ ਕਿਹਾ ਕਿ ਮਨੀਸ਼ ਜੀ ਦਾ ਸੁਪਨਾ ਸੀ ਕਿ ਹਰ ਬੱਚੇ ਨੂੰ ਚੰਗੀ ਤੋ ਚੰਗੀ ਸਿੱਖਿਆ ਮਿਲੇ। ਪਰ ਉਹਨਾਂ ਨੂੰ ਝੂਠੇ ਆਰੋਪ ਲਗਾ ਕੇ ਅਤੇ ਫਰਜ਼ੀ ਮੁਕੱਦਮੇ ਲਗਾ ਕੇ ਜੇਲ੍ਹ ਵਿੱਚ ਬੰਦ ਕਰਵਾ ਦਿੱਤਾ ਗਿਆ। ਦੇਸ਼ ਵਿੱਚ ਇੰਨੇ ਵੱਡੇ-ਵੱਡੇ ਡਾਕੂ ਘੁੰਮ ਰਹੇ ਹਨ ਉਹਨਾਂ ਨੂੰ ਕਿਉ ਗਿ੍ਰਫਤਾਰ ਨਹੀ ਕੀਤਾ ਜਾਂਦਾ। ਉਹਨਾਂ ਨੂੰ ਜੇਲ੍ਹ ਵਿੱਚ ਇਸ ਲਈ ਬੰਦ ਕੀਤਾ ਕਿ ਉਹ ਗਰੀਬ ਬੱਚਿਆ ਦੇ ਬਾਰੇ ਸੋਚ ਰਹੇ ਸਨ ਅਤੇ ਉਹਨਾਂ ਨੂੰ ਤਕਲੀਫ ਹੋ ਰਹੀ ਹੈ ਕਿ ਚੰਗੇ ਸਕੂਲ ਬਣ ਰਹੇ ਹਨ ਅਤੇ ਆਪ ਪਾਰਟੀ ਦਾ ਪ੍ਰਚਾਰ ਹੋ ਰਿਹਾ ਹੈ।
