ਭਾਰਤੀ ਫੌਜ਼ ਦੇ ਵਿਚ ਤਾਇਨਾਤ ਮਾਨਸਾ ਜਿਲ੍ਹੇ ਦੇ ਪਿੰਡ ਬੁਰਜ ਹਰੀ ਦੇ ਨੌਜਵਾਨ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਗੁਰਜਿੰਦਰ ਸਿੰਘ ਬੁਰਜ ਹਰੀ 2019 ਵਿੱਚ ਭਾਰਤੀ ਫੌਜ ਚੋਂ ਭਰਤੀ ਹੋਇਆ ਸੀ ਅਤੇ ਅਸਾਮ ਦੇ ਗੁਹਾਟੀ ਵਿਖੇ ਤਾਇਨਾਤ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ ਹੈ ਅਤੇ ਅੱਜ ਪਿੰਡ ਬੁਰਜ ਹਰੀ ਵਿਖੇ ਮ੍ਰਿਤਕ ਦੇਹ ਪਹੁੰਚੇਗੀ ਜਿਥੇ ਅੰਤਿਮ ਸੰਸਕਾਰ ਕੀਤਾ ਜਾਵੇਗਾ

