ਭਾਰੀ ਮੀਹ ਨਾਲ ਹੋ ਰਹੀ ਤਬਾਈ ਰੁੱਕਣ ਦਾ ਨਾਮ ਨਹੀ ਲੈ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ, ਕੁੱਲੂ ਜ਼ਿਲ੍ਹੇ ਵਿੱਚ ਬੱਦਲ ਫਟਣ ਨਾਲ ਤਬਾਹੀ ਮਚ ਗਈ ਹੈ। ਜਿਸਦੇ ਕਾਰਣ ਮਨਾਲੀ ‘ਚ 15 ਤੋਂ ਵੱਧ ਹੋਟਲ ਅਤੇ ਕਈ ਵਾਹਨ ਨਦੀ ਵਿਚ ਰੁੜ੍ਹ ਗਏ। ਗ੍ਰੀਨ ਟੈਕਸ ਬੈਰੀਅਰ ਤੋਂ ਪਾਰ ਮਨਾਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਨੇ NDRF ਦੀ ਮਦਦ ਨਾਲ ਕਸੋਲ ਆਲੂ ਗਰਾਊਂਡ ਅਤੇ ਹੋਰ ਥਾਵਾਂ ਉਤੇ ਫਸੇ 63 ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਭਾਰੀ ਮੀਹ ਦੇ ਕਾਰਣ ਲੋਕਾ ਨੂੰ ਕਈ ਸਾਰੀਆ ਮੁਸ਼ਕਲਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ 42 ਘੰਟਿਆਂ ਤੋਂ ਹੋ ਰਹੀ ਬਾਰਿਸ਼ ਕਾਰਨ ਜ਼ਿਲ੍ਹੇ ਵਿੱਚ ਭਾਰੀ ਨੁਕਸਾਨ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਰਾਹਤ ਅਤੇ ਬਚਾਅ ਕਾਰਜ ‘ਚ ਲੱਗਾ ਹੋਇਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਫ਼ਤ ਨਾਲ ਨਜਿੱਠਣ ਲਈ ਜ਼ਿਲ੍ਹੇ ਵਿੱਚ ਐਨਡੀਆਰਐਫਏ, ਪੁਲਿਸ, ਹੋਮ ਗਾਰਡ ਅਤੇ ਪਰਬਤਾਰੋਹੀ ਸੰਸਥਾ ਦੀਆਂ ਬਚਾਅ ਟੀਮਾਂ ਤਾਇਨਾਤ ਹਨ। ਸਾਰੀਆਂ ਜ਼ਰੂਰੀ ਸੇਵਾਵਾਂ ਨੂੰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸੜਕਾਂ ਦੇ ਬੰਦ ਹੋਣ ਅਤੇ ਦੂਰਸੰਚਾਰ ਸੇਵਾਵਾਂ ਮੁਅੱਤਲ ਹੋਣ ਕਾਰਨ ਅਜੇ ਤੱਕ ਨੁਕਸਾਨ ਦਾ ਮੁਲਾਂਕਣ ਸੰਭਵ ਨਹੀਂ ਹੋ ਸਕਿਆ ਹੈ।
