ਪੰਜਾਬ ਤੋ ਇਲਾਵਾ ਭਾਰਤ ਦੇ ਕਈ ਸੂਬਿਆ ਵਿੱਤ ਲਗਾਤਾਰ ਭਾਰੀ ਮੀਹ ਨੇ ਤਬਾਈ ਮਚਾਈ ਹੋਈ ਹੈ। ਇਸ ਭਾਰੀ ਮੀਹ ਦੇ ਕਾਰਣ ਕਈ ਲੋਕਾ ਦੇ ਘਰ ਢਹਿ ਗਏ ਤੇ ਕਈ ਆਪਣੀ ਜਾਨ ਗੁਆ ਬੈਠੇ। ਦੱਸ ਦਈਏ ਕਿ ਹੜ੍ਹ ਦੀ ਲਪੇਟ ਵਿੱਚ ਆਏ ਲੋਕਾ ਦੀ ਮੱਦਦ ਲਈ ਡੇਰਾ ਸਿਰਸਾ ਵੀ ਅੱਗੇ ਆਇਆ ਹੈ।
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਸ ਔਖੀ ਘੜੀ ਵਿੱਚ ਸਭ ਨੂੰ ਸੁਰੱਖਿਅਤ ਰੱਖਣ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਅਤੇ ਹੜ੍ਹ ਪੀੜਤਾਂ ਨੂੰ ਸੰਦੇਸ਼ ਦਿੱਤਾ ਹੈ ਕਿ ਇਨ੍ਹਾਂ ਔਖੇ ਹਾਲਾਤਾਂ ਵਿਚ ਡੇਰਾ ਸੱਚਾ ਸੌਦਾ ਅਤੇ ਸ਼ਾਹ ਸਤਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਹਰ ਸਮੇਂ, ਹਰ ਜਗ੍ਹਾ ਤੇ ਹਰ ਸੰਭਵ ਮਦਦ ਲਈ ਤਿਆਰ ਹੈ। ਡੇਰਾ ਸੱਚਾ ਸੌਦਾ ਵੱਲੋਂ ਸਮੂਹ ਹੜ੍ਹ ਪ੍ਰਭਾਵਿਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚ-ਸਰਪੰਚਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਤੇ ਵੀ ਹੜ੍ਹਾਂ ਕਾਰਨ ਕਿਸੇ ਵੀ ਤਰ੍ਹਾਂ ਦੇ ਰਾਹਤ ਅਤੇ ਬਚਾਅ ਕਾਰਜਾਂ ਦੀ ਲੋੜ ਪਵੇ ਤਾਂ ਤੁਸੀਂ ਡੇਰਾ ਸੱਚਾ ਸੌਦਾ ਦੀ e mail- chairman@derasachasauda.org ‘ਤੇ ਸੰਪਰਕ ਕਰ ਸਕਦੇ ਹੋ।
