ਮੰਡੀ ਜ਼ਿਲ੍ਹੇ ‘ਚ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਉਤੇ ਜਾ ਰਹੀ ਕਾਰ ਤੇ ਅਚਾਨਕ ਪਹਾੜੀ ਦਾ ਇੱਕ ਵੱਡਾ ਪੱਥਰ ਡਿੱਗ ਗਿਆ। ਇਸ ਦੋਰਾਨ ਕਾਰ ਸਵਾਰ ਮਹਿਲਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ, ਚਾਰ ਭੈਣਾਂ ਆਪਣੇ ਭਾਣਜੇ ਨਾਲ ਪੰਡੋਹ ਤੋਂ ਜ਼ਮੀਨੀ ਇੰਤਕਾਲ ਕਰਵਾ ਕੇ ਮੰਡੀ ਨੂੰ ਪਰਤ ਰਹੀਆਂ ਸਨ।
ਜਿਵੇਂ ਹੀ ਕਾਰ ਵਿੰਦਰਾਵਣੀ ‘ਚ ਨਿਰਮਾਣ ਅਧੀਨ ਸੁਰੰਗ ਨੇੜੇ ਪਹੁੰਚੀ ਤਾਂ ਪਹਾੜੀ ਤੋਂ 20-25 ਕਿਲੋ ਵਜ਼ਨ ਦਾ ਪੱਥਰ ਡਿੱਗਿਆ, ਜਿਸ ਨਾਲ ਅਗਲਾ ਸ਼ੀਸ਼ਾ ਟੁੱਟ ਗਿਆ ਅਤੇ ਸਾਹਮਣੇ ਵਾਲੀ ਸੀਟ ‘ਤੇ ਬੈਠੀ ਔਰਤ ‘ਤੇ ਜਾ ਡਿੱਗਿਆ। ਜ਼ਖਮੀ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ 40 ਸਾਲਾ ਪ੍ਰੋਮਿਲਾ ਦੇਵੀ ਪਤਨੀ ਰਾਮ ਸਿੰਘ ਜ਼ਿਲ੍ਹਾ ਮੰਡੀ ਵਜੋਂ ਹੋਈ ਹੈ। ਡਰਾਈਵਰ ਯਸ਼ਪਾਲ ਅਤੇ ਤਿੰਨ ਹੋਰ ਔਰਤਾਂ ਨੂੰ ਸੱਟਾਂ ਲੱਗੀਆਂ ਹਨ।
