ਚੰਦਰਯਾਨ-3 ਦੀ ਕਾਮਯਾਬੀ ਤੇ ਪ੍ਰਧਾਨ ਮੰਤਰੀ ਬੋਲੇ- ਕਿਹਾ ਜਾਂਦਾ ਸੀ ਕਿ ਚੰਦਾ ਮਾਮਾ ਦੂਰ ਹੈ, ਹੁਣ ਬੱਚੇ ਕਹਿਣਗੇ ਕਿ ਚੰਦਾ ਮਾਮਾ ਸਿਰਫ ਟੂਰ ਹੈ….

ਭਾਰਤੀ ਪੁਲਾੜ ਖੋਜ ਸੰਗਠਨ ਦੇ ਅਭਿਲਾਸ਼ੀ ਤੀਜੇ ਚੰਦਰ ਮਿਸ਼ਨ ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਚੰਦਰਮਾ ਦੀ ਸਤ੍ਹਾ ‘ਤੇ ਉਤਰ ਕੇ ਇਤਿਹਾਸ ਰੱਚ ਦਿੱਤਾ। ਇਸ ਕਾਮਯਾਬੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀ ਧਰਤੀ ‘ਤੇ ਇੱਕ ਸੰਕਲਪ ਲਿਆ ਅਤੇ ਚੰਦਰਮਾ ‘ਤੇ ਇਸਨੂੰ ਮਹਿਸੂਸ ਕੀਤਾ… ਭਾਰਤ ਹੁਣ ਚੰਦਰਮਾ ‘ਤੇ ਹੈ। ਸਾਡੇ ਵਿਗਿਆਨੀਆਂ ਦੀ ਮਿਹਨਤ ਨਾਲ ਅਸੀਂ ਉੱਥੇ ਪਹੁੰਚੇ ਹਾਂ।

ਇਸਤੋ ਇਲਾਵਾ ਉਹਨਾਂ ਕਿਹਾ ਕਿ “ਭਾਰਤ ਦਾ ਸਫਲ ਚੰਦਰਮਾ ਮਿਸ਼ਨ ਇਕੱਲੇ ਭਾਰਤ ਦਾ ਨਹੀਂ ਹੈ… ਇਹ ਸਫਲਤਾ ਪੂਰੀ ਮਨੁੱਖਤਾ ਦੀ ਹੈ ਅਤੇ “ਇੱਕ ਵਾਰ ਕਿਹਾ ਜਾਂਦਾ ਸੀ ਕਿ ਮਾਮਾ ਚੰਦਾ ਬਹੁਤ ਦੂਰ ਹੈ, ਹੁਣ ਇੱਕ ਦਿਨ ਅਜਿਹਾ ਵੀ ਆਵੇਗਾ ਜਦੋਂ ਬੱਚੇ ਕਹਿਣਗੇ ਕਿ ਚੰਦਾ ਮਾਮਾ ਸਿਰਫ਼ ਇੱਕ ਟੂਰ ਹੈ।” ਚੰਦਰਯਾਨ-3 ਮਿਸ਼ਨ ਦੇ ਪ੍ਰੋਜੈਕਟ ਡਾਇਰੈਕਟਰ ਪੀ. ਵੀਰਾਮੁਥੁਵੇਲ ਨੇ ਵੀ ਕਿਹਾ ਕਿ ਭਾਰਤ ਚੰਦਰਮਾ ਦੇ ਦੱਖਣ ਧਰੁਵ ਦੇ ਨੇੜੇ ਜਾਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਚੰਦਰਯਾਨ-3 ਨੂੰ ਦੱਖਣੀ ਧਰੁਵ ‘ਤੇ ਸਫਲਤਾਪੂਰਵਕ ਉਤਾਰ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ।

Tags :