ਪੰਜਾਬ ਦੇ CM ਭਗਵੰਤ ਮਾਨ ਸਭ ਤੋਂ ਘੱਟ ਜਾਇਦਾਦ ਸੰਪਤੀ ਵਾਲੇ ਮੁੱਖ ਮੰਤਰੀਆਂ ‘ਚ ਸ਼ਾਮਲ

ਚੰਡੀਗੜ੍ਹ: ਦੇਸ਼ ਦੇ ਮੌਜੂਦਾ ਮੁੱਖ ਮੰਤਰੀਆਂ ਦੀ ਜਾਇਦਾਦ, ਸਿੱਖਿਆ, ਉਮਰ ਅਤੇ ਅਪਰਾਧਿਕ ਪਿਛੋਕੜ ਨੂੰ ਲੈ ਕੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ADR) ਅਤੇ ਨੈਸ਼ਨਲ ਇਲੈਕਸ਼ਨ ਵਾਚ (NEW) ਵੱਲੋਂ 28 ਸੂਬਿਆਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 31 ਮੁੱਖ ਮੰਤਰੀਆਂ ਦੇ ਚੋਣ ਹਲਫ਼ਨਾਮਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਜਾਣਕਾਰੀ ਜਾਰੀ ਕੀਤੀ ਗਈ ਹੈ

ਰਿਪੋਰਟ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਇਦਾਦ ਦੇ ਮਾਮਲੇ ਵਿੱਚ ਦੇਸ਼ ਦੇ 31 ਮੁੱਖ ਮੰਤਰੀਆਂ ਵਿੱਚ 27ਵੇਂ ਸਥਾਨ ‘ਤੇ ਹਨ। ਉਨ੍ਹਾਂ ਦੀ ਕੁੱਲ ਚੱਲ ਅਤੇ ਅਚੱਲ ਸੰਪਤੀ 1.97 ਕਰੋੜ ਰੁਪਏ (₹1,97,10,174) ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਕਰੀਬ 30.35 ਲੱਖ ਰੁਪਏ (₹30,35,808) ਦੀ ਦੇਣਦਾਰੀ ਵੀ ਦਰਜ ਹੈ

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਭਗਵੰਤ ਮਾਨ ਦੇ ਖ਼ਿਲਾਫ਼ ਕੋਈ ਗੰਭੀਰ ਅਪਰਾਧਿਕ ਮਾਮਲਾ ਜਾਂ ਵਿਵਾਦਿਤ ਦੇਣਦਾਰੀ ਪੈਂਡਿੰਗ ਨਹੀਂ ਹੈ। ਸੰਪਤੀ ਦੇ ਮਾਮਲੇ ਵਿੱਚ ਉਹ ਦੇਸ਼ ਦੇ ਔਸਤ ਮੁੱਖ ਮੰਤਰੀਆਂ ਦੇ ਮੁਕਾਬਲੇ ਕਾਫ਼ੀ ਹੇਠਾਂ ਹਨ।

ਸਭ ਤੋਂ ਅਮੀਰ ਮੁੱਖ ਮੰਤਰੀਆਂ ਦੀ ਸੂਚੀ ‘ਚ ਕੌਣ ਅੱਗੇ?

ਰਿਪੋਰਟ ਅਨੁਸਾਰ ਕਰਨਾਟਕ ਦੇ ਮੁੱਖ ਮੰਤਰੀ DK ਸ਼ਿਵਕੁਮਾਰ ਸਭ ਤੋਂ ਵੱਧ ਜਾਇਦਾਦ ਵਾਲੇ ਮੁੱਖ ਮੰਤਰੀ ਹਨ, ਜਿਨ੍ਹਾਂ ਕੋਲ 1413 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਹੈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਦੀ ਸੰਪਤੀ 931 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ।

ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਤੀਜੇ ਸਥਾਨ ‘ਤੇ ਹਨ, ਜਿਨ੍ਹਾਂ ਕੋਲ 648 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਦਰਜ ਹੈ

ਪੰਜਾਬ ਦੇ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਸਥਿਤੀ

ਪੰਜਾਬ ਦੇ ਨੇੜਲੇ ਸੂਬਿਆਂ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਕੋਲ ਲਗਭਗ 7.81 ਕਰੋੜ ਰੁਪਏ ਦੀ ਸੰਪਤੀ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਸੰਪਤੀ ਕਰੀਬ 5.80 ਕਰੋੜ ਰੁਪਏ ਦਰਜ ਕੀਤੀ ਗਈ ਹੈ।

ਦੂਜੇ ਪਾਸੇ ਪੰਜਾਬ ਦੇ CM ਭਗਵੰਤ ਮਾਨ ਕੋਲ 1.97 ਕਰੋੜ ਰੁਪਏ ਦੀ ਸੰਪਤੀ ਹੈ, ਜੋ ਹਿਮਾਚਲ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲੋਂ ਘੱਟ ਹੈ, ਪਰ ਰਾਜਸਥਾਨ ਅਤੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀਆਂ ਨਾਲੋਂ ਵੱਧ ਹੈ।

ਸਭ ਤੋਂ ਘੱਟ ਜਾਇਦਾਦ ਵਾਲੇ ਮੁੱਖ ਮੰਤਰੀ

ਰਿਪੋਰਟ ਮੁਤਾਬਕ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਸਭ ਤੋਂ ਘੱਟ ਸੰਪਤੀ ਵਾਲੇ ਮੁੱਖ ਮੰਤਰੀ ਹਨ। ਉਨ੍ਹਾਂ ਕੋਲ ਕਰੀਬ 55 ਲੱਖ ਰੁਪਏ ਦੀ ਜਾਇਦਾਦ ਦਰਜ ਹੈ

ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੋਲ ਲਗਭਗ 1.46 ਕਰੋੜ ਰੁਪਏ ਦੀ ਸੰਪਤੀ ਹੈ। ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਦੇਸ਼ ਦੇ ਸਭ ਤੋਂ ਘੱਟ ਸੰਪਤੀ ਵਾਲੇ 5 ਮੁੱਖ ਮੰਤਰੀਆਂ ਵਿੱਚੋਂ 3 ਪੰਜਾਬ ਅਤੇ ਇਸ ਦੇ ਆਲੇ-ਦੁਆਲੇ ਦੇ ਸੂਬਿਆਂ ਨਾਲ ਸਬੰਧਤ ਹਨ

ਰੈਂਕਮੁੱਖ ਮੰਤਰੀਸੂਬਾਸੰਪਤੀ
1ਡੀ.ਕੇ. ਸ਼ਿਵਕੁਮਾਰਕਰਨਾਟਕ1413 ਕਰੋੜ+
2ਚੰਦਰਬਾਬੂ ਨਾਇਡੂਆਂਧਰਾ ਪ੍ਰਦੇਸ਼931 ਕਰੋੜ+
3ਸੀ. ਜੋਸਫ਼ ਵਿਜੇਤਾਮਿਲਨਾਡੂ648 ਕਰੋੜ+
17ਸੁਖਵਿੰਦਰ ਸਿੰਘ ਸੁੱਖੂਹਿਮਾਚਲ ਪ੍ਰਦੇਸ਼7 ਕਰੋੜ+
20ਨਾਇਬ ਸਿੰਘ ਸੈਣੀਹਰਿਆਣਾ5 ਕਰੋੜ+
27ਭਗਵੰਤ ਮਾਨਪੰਜਾਬ1.97 ਕਰੋੜ+
29ਭਜਨ ਲਾਲ ਸ਼ਰਮਾਰਾਜਸਥਾਨ1 ਕਰੋੜ+
31ਉਮਰ ਅਬਦੁੱਲਾਜੰਮੂ-ਕਸ਼ਮੀਰ55 ਲੱਖ+