ਕੇਦਰਨਾਥ ਮੰਦਿਰ ਵਿੱਚ ਮੋਬਾਇਲ ਫੋਨ ਨਾਲ ਦਾਖਿਲ ਹੋਣ, ਫੋਟੋਆਂ ਖਿੱਚਣ ਅਤੇ ਵੀਡੀਓ ਬਨਾਉਣ ਤੇ ਪਾਬੰਦੀ, ਨਹੀਂ ਤਾ ਹੋਵੇਗੀ ਕਾਰਵਾਈ

ਹਾਲ ਹੀ ਵਿੱਚ ਕਈ ਵਿਵਾਦਿਤ ਵੀਡੀਓਜ਼ ਕੇਦਾਰਨਾਥ ਤੋ ਸਾਹਮਣੇ ਆਈਆ ਸਨ, ਜਿਹਨਾ ਨੂੰ ਲੈ ਕੇ ਉੱਥੋ ਦੇ ਪ੍ਰਬੰਧਕਾ ਵੱਲੋ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਕੇਦਾਰਨਾਥ ਮੰਦਿਰ ਵਿੱਚ ਮੋਬਾਇਲ ਫੋਨ ਨਾਲ ਦਾਖਲ ਹੋਣ, ਫੋਟੋਆਂ ਖਿੱਚਣ ਅਤੇ ਵੀਡੀਓ ਬਣਾਉਣ ‘ਤੇ ਪੂਰਨ ਤੋਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਨੇ ਇਸ ਸਬੰਧ ਵਿੱਚ ਮੰਦਿਰ ਪਰਿਸਰ ਵਿੱਚ ਵੱਖ-ਵੱਖ ਥਾਵਾਂ ‘ਤੇ ਬੋਰਡ ਲਗਾ ਦਿੱਤੇ ਹਨ । ਇਨ੍ਹਾਂ ਬੋਰਡਾਂ ਵਿੱਚ ਕਿਹਾ ਗਿਆ ਹੈ ਕਿ ਮੋਬਾਇਲ ਫੋਨ ਲੈ ਕੇ ਮੰਦਿਰ ਦੇ ਅੰਦਰ ਦਾਖ਼ਲ ਨਾ ਹੋਵੋ, ਮੰਦਿਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫ਼ੀ ਦੀ ਪੂਰੀ ਤਰ੍ਹਾਂ ਮਨਾਹੀ ਹੈ ਤੇ ਤੁਸੀਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵਿੱਚ ਹਨ।

ਕੁਝ ਹੋਰ ਬੋਰਡਾਂ ਵਿੱਚ ਮੰਦਿਰ ਅਤੇ ਮੰਦਿਰ ਦੇ ਪਰਿਸਰ ਵਿੱਚ ਮਾਮੂਲੀ ਕੱਪੜੇ ਪਾਉਣ ਲਈ ਕਿਹਾ ਗਿਆ ਹੈ, ਜਦੋਂ ਕਿ ਇੱਕ ਹੋਰ ਬੋਰਡ ਵਿੱਚ ਕਿਹਾ ਗਿਆ ਹੈ ਕਿ ਮੰਦਿਰ ਦੇ ਪਰਿਸਰ ਵਿੱਚ ਟੈਂਟ ਲਾਉਣਾ ਸਜ਼ਾਯੋਗ ਅਪਰਾਧ ਹੈ । ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੇ ਗਏ ਇਨ੍ਹਾਂ ਬੋਰਡਾਂ ‘ਤੇ ਲਿਖਿਆ ਹੈ ਕਿ ਅਜਿਹਾ ਕਰਦੇ ਹੋਏ ਫੜੇ ਜਾਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਿਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਕਿਹਾ ਕਿ ਕਿਸੇ ਧਾਰਮਿਕ ਸਥਾਨ ਦੀ ਸ਼ਾਨ, ਮਾਨਤਾਵਾਂ ਅਤੇ ਪਰੰਪਰਾਵਾਂ ਹੁੰਦੀਆਂ ਹਨ ਅਤੇ ਸ਼ਰਧਾਲੂਆਂ ਨੂੰ ਉਸ ਅਨੁਸਾਰ ਵਿਹਾਰ ਕਰਨਾ ਚਾਹੀਦਾ ਹੈ।