ਪੰਜਾਬ: ਪੰਜਾਬ ਵਿਚ ਬਾਰਿਸ਼ ਦੇ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਈ ਹੋਇ ਹੈ। ਹੜ੍ਹ ਦੇ ਕਾਰਨ ਪੰਜਾਬ ਦੇ 14 ਜ਼ਿਲ੍ਹਿਆਂ ਦੇ 1,390 ਪਿੰਡ ਅਜੇ ਵੀ ਪ੍ਰਭਾਵਿਤ ਹਨ, ਜਿਹਨਾਂ ਵਿੱਚੋ ਪਟਿਆਲਾ, ਜਲੰਧਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਫਤਿਹਗੜ੍ਹ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਰੂਪਨਗਰ, ਮੋਗਾ, ਲੁਧਿਆਣਾ, ਮੋਹਾਲੀ ਅਤੇ ਸੰਗਰੂਰ ਸ਼ਾਮਿਲ ਹਨ।
ਹੜ੍ਹ ਦੇ ਕਾਰਨ 22 ਹਜ਼ਾਰ ਤੋਂ ਵੀ ਵੱਧ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਗਿਆ ਹੈ। ਹੜ੍ਹ ਪੀੜਤ ਇਲਾਕਾਂ ਵਿੱਚ ਵੀ ਰੇਸਕਯੂ ਚੱਲ ਰਿਹਾ ਹੈ। ਲਗਭਗ 25,160 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਸਰਕਾਰ ਦੇ 164 ਰਾਹਤ ਕੈੰਪਾਂ ਵਿੱਚ 3,331 ਲੋਕ ਰਹਿ ਰਹੇ ਹਨ, ਜਿਸ ਵਿੱਚੋ ਸਭ ਤੋਂ ਵੱਧ 56 ਰਾਹਤ ਕੈੰਪ ਜਲੰਧਰ ਵਿੱਚ ਹਨ। ਮੌਸਮ ਵਿਭਾਗ ਨੇ ਪੰਜਾਬ ਵਿੱਚ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।
