ਵਾਸ਼ਿੰਗਟਨ (ਯੂ. ਐੱਨ. ਆਈ.): ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿਚ ਮੋਹਲੇਧਾਰ ਬਾਰਸ਼ ਕਾਰਨ ਅਚਾਨਕ ਆਏ ਹੜ੍ਹ ਨੇ ਤਬਾਹੀ ਮਚਾ ਦਿਤੀ, ਜੋਕਿ ਫਿਲਾਡੇਲਫੀਆ ਤੋਂ ਲਗਭਗ 56 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ। ਸ਼ਨੀਵਾਰ ਸ਼ਾਮ ਨੂੰ ਆਏ ਹੜ੍ਹ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਚੋ ਦੋ ਬੱਚੇ ਵੀ ਸ਼ਾਮਲ ਹਨ ਅਤੇ 2 ਲੋਕੀ ਹਜੇ ਵੀ ਲਾਪਤਾ ਹਨ। ਅਪਰ ਮੇਕਫੀਲਡ ਟਾਊਨਸ਼ਿਪ ਪੁਲਸ ਡਿਪਾਰਟਮੈਂਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚਾਨਕ ਆਏ ਹੜ੍ਹ ਕਾਰਨ ਬਹੁਤ ਸਾਰੇ ਚਾਲਕ ਫਸੇ ਹੋਏ ਹਨ।
ਵਿਭਾਗ ਨੇ ਦੱਸਿਆ ਕਿ ਰਾਹਤ ਅਤੇ ਬਚਾਅ ਟੀਮਾਂ ਲੋਕਾਂ ਨੂੰ ਬਚਾਉਣ ਤੇ ਲੱਗੀਆਂ ਹੋਇਆਂ ਹਨ। ਅਪਰ ਮੇਫੀਲਡ ਟਾਊਨਸ਼ਿਪ ਨੇ ਸ਼ਹਿਰ ਵਿਚ ਆਫ਼ਤ ਐਮਰਜੈਂਸੀ ਘੋਸ਼ਿਤ ਕੀਤੀ ਹੈ। ਨਾਲ ਹੀ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਹੜ੍ਹ ਕਾਰਨ ਹੋਏ ਨੁਕਸਾਨ ਦੀ ਰਿਪੋਰਟ ਕਰਨ ਲਈ ਕਿਹਾ ਹੈ।
