ਪਾਣੀ ਵਾਲੀ ਟੈਂਕੀ ਵਿੱਚ ਡੁੱਬਣ ਕਾਰਣ ਦੋ ਸਕੇ ਭਰਾਵਾਂ ਦੀ ਹੋਈ ਮੌਤ

ਪੱਛਮੀ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਪਚਪਦਰਾ ਥਾਣਾ ਖੇਤਰ ਦੇ ਪਿੰਡ ਖੱਟੂ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਪਾਣੀ ਵਾਲੀ ਟੈਂਕੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।  ਇਹ ਹਾਦਸਾ ਬਾੜਮੇਰ ਦੇ ਪਚਪਦਰਾ ਇਲਾਕੇ ਦੇ ਪਿੰਡ ਖੱਟੂ ਵਾਸੀ ਬਾਬੂਲਾਲ ਚੌਧਰੀ ਦੇ ਘਰ ਦੇ ਕੋਲ ਵਾਪਰਿਆ।

ਬਾਬੂਲਾਲ ਦੇ ਘਰ ਦੇ ਸਾਹਮਣੇ ਪਾਣੀ ਦੀ ਟੈਂਕੀ ਬਣੀ ਹੋਈ ਸੀ। ਖੱਟੂ ਵਾਸੀ ਜੇਠਾਰਾਮ ਚੌਧਰੀ ਦੇ ਪੁੱਤਰ ਕ੍ਰਿਸ਼ਨ (12) ਅਤੇ ਸ਼ਰਵਨ (11) ਡਿੱਗੀ ਨੇੜੇ ਖੇਡ ਰਹੇ ਸਨ। ਇਸ ਦੌਰਾਨ ਸ਼ਰਵਨ ਦਾ ਪੈਰ ਤਿਲਕ ਗਿਆ ਅਤੇ ਉਹ ਡਿੱਗੀ ਅੰਦਰ ਡਿੱਗ ਗਿਆ। ਛੋਟੇ ਭਰਾ ਨੂੰ ਪਾਣੀ ‘ਚ ਡਿੱਗਦਾ ਦੇਖ ਕੇ ਵੱਡਾ ਭਰਾ ਕ੍ਰਿਸ਼ਨ ਭੱਜਿਆ ਅਤੇ ਉਸਨੂੰ ਬਚਾਉਣ ਲਈ ਖੱਡ ‘ਚ ਛਾਲ ਮਾਰ ਦਿੱਤੀ। ਗੋਤਾਖੋਰਾ ਵੱਲੋ ਦੋਵਾਂ ਨੂੰ ਬਾਹਰ ਕੱਢਿਆ ਗਿਆ ਪਰ ਜਦੋ ਤੱਕ ਉਹਨਾ ਦੀ ਮੌਤ ਹੋ ਚੁੱਕੀ ਸੀ। ਪੁਲਿਸ ਨੇ ਲਾਸ਼ਾ ਨੂੰ ਕਬ਼ਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।