ਕਲਰਕ ਦੇ ਘਰ ਛਾਪੇਮਾਰੀ, ਕਰੋੜਾਂ ਦੀ ਜਾਇਦਾਦ, ਸੋਨੇ-ਚਾਂਦੀ ਦੇ ਗਹਿਣੇ ਤੇ ਨੋਟਾਂ ਭਰੇ ਬੈਗ ਮਿਲੇ

ਮੱਧਪ੍ਰਦੇਸ਼: ਲੋਕਾਯੁਕਤ ਪੁਲਿਸ ਨੇ ਸਿਹਤ ਵਿਭਾਗ ਦੇ ਸੇਵਾਮੁਕਤ ਕਰਮਚਾਰੀ ਅਸ਼ਫਾਕ ਅਲੀ ਦੇ ਘਰ ਛਾਪਾ ਮਾਰਿਆ ਹੈ। ਸੂਤਰਾ ਮੁਤਾਬਿਕ ਇਸ ਛਾਪੇਮਾਰੀ ਦੀ ਕਾਰਵਾਈ ‘ਚ 10 ਕਰੋੜ ਰੁਪਏ ਤੋਂ ਵੱਧ ਦੀ ਬਰਾਮਦਗੀ ਹੋਣ ਦਾ ਅੰਦਾਜ਼ਾ ਹੈ। ਇਹ ਜਾਣਕਾਰੀ ਲੋਕਾਯੁਕਤ ਐਸਪੀ ਮਨੂੰ ਵਿਆਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਲੋਕਾਯੁਕਤ ਐਸਪੀ ਮਨੂ ਵਿਆਸ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਸੇਵਾਮੁਕਤ ਸਟੋਰਕੀਪਰ ਅਸ਼ਫਾਕ ਅਲੀ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਹੋਣ ਦੀ ਸੂਚਨਾ ਮਿਲੀ ਸੀ। ਜਿਸਤੋ ਬਾਅਦ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਦੱਸਿਆ ਗਿਆ ਕਿ ਅਸ਼ਫਾਕ ਅਲੀ ਰਾਜਗੜ੍ਹ ਵਿੱਚ ਤਾਇਨਾਤ ਸੀ।

ਲਟੇਰੀ ਵਿੱਚ ਉਸਦੀ ਬਹੁਤ ਸਾਰੀ ਜਾਇਦਾਦ ਹੈ ਅਤੇ ਇਸਤੋ ਇਲਾਵਾ ਭੋਪਾਲ ‘ਚ ਅਸ਼ਫਾਕ ਦੇ ਘਰ ‘ਤੇ ਛਾਪੇਮਾਰੀ ਦੌਰਾਨ 20 ਲੱਖ ਰੁਪਏ ਤੋਂ ਜ਼ਿਆਦਾ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਮਿਲਿਆ ਹੈ। ਇਸ ਦੋਰਾਨ ਭਾਰੀ ਮਾਤਰਾ ਵਿੱਚ ਸੋਨੇ ਚਾਂਦੀ ਦੇ ਗਹਿਣੇ, ਬੈਗ ਵਿੱਚ ਭਰੇ ਨੋਟ ਵੀ ਬਰਾਮਦ ਕੀਤੇ ਗਏ ਹਨ।

Tags :