ਏਅਰ ਇੰਡੀਆ ਦਾ ਜਹਾਜ਼ ਅੱਧ ਵਿਚਾਲਿਓਂ ਮੁੜਿਆ ਵਾਪਸ ਦਿੱਲੀ

ਨਵੀਂ ਦਿੱਲੀ: ਦਿੱਲੀ ਤੋਂ ਸਿੰਗਾਪੁਰ ਜਾ ਰਹੀ ਏਅਰ ਇੰਡੀਆ ਦੀ ਇੱਕ ਫਲਾਈਟ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਵੀਰਵਾਰ ਤੜਕਸਾਰ ਉਸ ਦੀ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਵਾਪਸੀ ਕਰਵਾਈ ਗਈ। ਜਹਾਜ਼ ਵਿੱਚ ਲਗਭਗ 190 ਯਾਤਰੀ ਸਵਾਰ ਸਨ, ਜੋ ਵਾਲ-ਵਾਲ ਬਚ ਗਏ

ਕੀ ਸੀ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ, ਫਲਾਈਟ ਨੰਬਰ AI 2380 (ਬੋਇੰਗ 787-9 DREAMLINER) ਨੇ ਦਿੱਲੀ ਤੋਂ ਉਡਾਣ ਭਰੀ ਸੀ। ਉਡਾਣ ਭਰਨ ਤੋਂ ਕੁਝ ਸਮਾਂ ਬਾਅਦ ਹੀ ਜਹਾਜ਼ ਦੇ ਆਕਜ਼ੀਲਰੀ ਪਾਵਰ ਯੂਨਿਟ ਵਿੱਚ ਅੱਗ ਲੱਗਣ ਦੀ ਚੇਤਾਵਨੀ ਮਿਲੀ। ਖ਼ਤਰੇ ਨੂੰ ਦੇਖਦਿਆਂ ਪਾਇਲਟਾਂ ਨੇ ਤੁਰੰਤ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਕੀਤਾ। ਜਹਾਜ਼ ਲਗਭਗ ਇੱਕ ਘੰਟੇ ਤੱਕ ਹਵਾ ਵਿੱਚ ਰਹਿਣ ਤੋਂ ਬਾਅਦ ਰਾਤ ਕਰੀਬ 1 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੁਰੱਖਿਅਤ ਲੈਂਡ ਕਰ ਗਿਆ

ਏਅਰ ਇੰਡੀਆ ਦਾ ਬਿਆਨ
ਏਅਰ ਇੰਡੀਆ ਦੇ ਬੁਲਾਰੇ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤਕਨੀਕੀ ਖਰਾਬੀ ਦੇ ਸ਼ੱਕ ਕਾਰਨ ਚਾਲਕ ਦਲ ਨੇ ਸਾਵਧਾਨੀ ਵਜੋਂ ਜਹਾਜ਼ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ ਸੀ। ਬੁਲਾਰੇ ਨੇ ਦੱਸਿਆ, “ਜਹਾਜ਼ ਦਿੱਲੀ ਵਿੱਚ ਸੁਰੱਖਿਅਤ ਉਤਰਿਆ ਹੈ। ਸਾਡੀ ਗਰਾਊਂਡ ਟੀਮ ਨੇ ਮੁਸਾਫ਼ਰਾਂ ਦੀ ਹਰ ਸੰਭਵ ਮਦਦ ਕੀਤੀ ਅਤੇ ਉਨ੍ਹਾਂ ਨੂੰ ਦੂਜੇ ਜਹਾਜ਼ ਰਾਹੀਂ ਸਿੰਗਾਪੁਰ ਲਈ ਰਵਾਨਾ ਕਰ ਦਿੱਤਾ ਗਿਆ ਹੈ

ਮੁਸਾਫ਼ਰਾਂ ਨੂੰ ਹੋਈ ਪ੍ਰੇਸ਼ਾਨੀ
ਇਸ ਘਟਨਾ ਕਾਰਨ ਯਾਤਰੀਆਂ ਨੂੰ ਕੁਝ ਘੰਟੇ ਉਡੀਕ ਕਰਨੀ ਪਈ। ਏਅਰਲਾਈਨ ਨੇ ਯਾਤਰੀਆਂ ਨੂੰ ਹੋਈ ਇਸ ਅਣਸੁਖਾਵੀਂ ਦੇਰੀ ਲਈ ਖੇਦ ਪ੍ਰਗਟਾਇਆ ਹੈ। ਦੂਜੇ ਜਹਾਜ਼ ਰਾਹੀਂ ਯਾਤਰੀਆਂ ਨੂੰ ਮੰਜ਼ਿਲ ‘ਤੇ ਪਹੁੰਚਾਇਆ ਗਿਆ

AirIndia #DelhiAirport #EmergencyLanding #SingaporeFlight #AviationNews #TechnicalGlitch #DelhiNews #FlightSafety #BreakingNewsPunjab #ਏਅਰਇੰਡੀਆ #ਦਿੱਲੀ #ਪੰਜਾਬੀਖ਼ਬਰਾਂ