ਫਿਲਮ ਅਦਾਕਾਰਾ ਅਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਨੂੰ 6 ਮਹੀਨੇ ਸਜ਼ਾ

Chennai: ਫਿਲਮ ਅਦਾਕਾਰਾ ਅਤੇ ਰਾਮਪੁਰ ਦੀ ਸਾਬਕਾ ਸੰਸਦ ਜਯਾ ਪ੍ਰਦਾ ਨੂੰ ਚੇਨਈ ਦੀ ਅਦਾਲਤ ਵੱਲੋ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਰਾਏਪੇਟਾ, ਚੇਨਈ ਵਿੱਚ ਉਸਦੀ ਮਲਕੀਅਤ ਵਾਲੇ ਇੱਕ ਫਿਲਮ ਥੀਏਟਰ ਦੇ ਕਰਮਚਾਰੀਆਂ ਦੁਆਰਾ ਦਾਇਰ ਇੱਕ ਪਟੀਸ਼ਨ ਦੇ ਸਬੰਧ ਵਿੱਚ ਉਸਨੂੰ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ, ਸਿਨੇਮਾ ਹਾਲ ਚੇਨਈ ਦੇ ਰਾਮ ਕੁਮਾਰ ਅਤੇ ਰਾਜਾ ਬਾਬੂ ਦੁਆਰਾ ਚਲਾਇਆ ਜਾਂਦਾ ਹੈ ਅਤੇ ਪ੍ਰਬੰਧਕ ਥੀਏਟਰ ਵਰਕਰਾਂ ਨੂੰ ਈਐਸਆਈ ਅਦਾ ਕਰਨ ਵਿੱਚ ਅਸਫਲ ਰਹੇ ਅਤੇ ਉਨ੍ਹਾਂ ਨੇ ਅਦਾਲਤ ਦਾ ਰੁਖ ਕੀਤਾ। ਬਾਅਦ ਵਿੱਚ, ਅਭਿਨੇਤਰੀ ਨੇ ਸਟਾਫ ਨੂੰ ਪੂਰੀ ਰਕਮ ਅਦਾ ਕਰਨ ਦਾ ਵਾਅਦਾ ਕੀਤਾ ਅਤੇ ਅਦਾਲਤ ਨੂੰ ਕੇਸ ਨੂੰ ਖਾਰਜ ਕਰਨ ਦੀ ਅਪੀਲ ਕੀਤੀ।

ਪਰ ਲੇਬਰ ਗਵਰਨਮੈਂਟ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਵਕੀਲ ਨੇ ਉਨ੍ਹਾਂ ਦੀ ਅਪੀਲ ‘ਤੇ ਇਤਰਾਜ਼ ਕੀਤਾ, ਜਿਸਤੋਂ ਬਾਅਦ ਜਯਾ ਪ੍ਰਦਾ ਅਤੇ  ਤਿੰਨ ਹੋਰਾਂ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ। ਇਸੇ ਤਰ੍ਹਾਂ ਹਰੇਕ ਨੂੰ 5,000 ਰੁਪਏ ਜੁਰਮਾਨਾ ਭਰਨ ਲਈ ਵੀ ਕਿਹਾ ਗਿਆ ਹੈ। ਜਯਾ ਪ੍ਰਦਾ ਦੋ ਵਾਰ ਲੋਕ ਸਭਾ ਵਿੱਚ ਸਮਾਜਵਾਦੀ ਪਾਰਟੀ ਦੀ ਤਰਫੋਂ ਰਾਮਪੁਰ ਦੀ ਨੁਮਾਇੰਦਗੀ ਕਰ ਚੁੱਕੀ ਹੈ।