ਰੂਪਨਗਰ ਜ਼ਿਲ੍ਹੇ ਵਿੱਚ ਭਰਤਗੜ ਬੱਸ ਅੱਡੇ ਦੇ ਸਾਹਮਣੇ ਇੱਕ ਮਿਠਾਈ ਦੀ ਦੁਕਾਨ ਵਿੱਚ ਸਿਲੰਡਰ ਬਲਾਸਟ ਹੋ ਗਿਆ ਅਤੇ ਇਸ ਹਾਦਸੇ ਵਿੱਚ ਦੁਕਾਨ ਦੇ ਮਾਲਕ ਦੇ ਇਕਲੌਤੇ ਪੁੱਤਰ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਤੜਕਸਾਰ ਪਤਾ ਲੱਗਿਆ ਕਿ ਦੁਕਾਨ ਦੇ ਵਿੱਚ ਧੂੰਆਂ ਨਿਕਲ ਰਿਹਾ ਹੈ ਅਤੇ ਉਹਨਾਂ ਨੇ ਦੁਕਾਨ ਦਾ ਸ਼ਟਰ ਖੋਲਿਆ ਤਾਂ ਉਸ ਵਿੱਚ ਧਮਾਕਾ ਹੋ ਗਿਆ ਅਤੇ ਇਸ ਧਮਾਕੇ ਵਿੱਚ ਦੁਕਾਨਦਾਰ ਦੇ ਮਾਲਕ ਦੇ ਇਕਲੌਤੇ ਬੇਟੇ ਦੀ ਮੌਤ ਹੋ ਗਈ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਬਹੁਤ ਜ਼ੋਰਦਾਰ ਸੀ ਅਤੇ ਇਸਦੇ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋ ਗਿਆ। ਇੰਨਾ ਹੀ ਨਹੀਂ ਬਲਕਿ ਇਸ ਧਮਾਕੇ ਦੌਰਾਨ ਕੁਝ ਹੋਰ ਲੋਕ ਵੀ ਜਖਮੀ ਹੋ ਗਏ। ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ।
