ਬਟਾਲਾ ‘ਚ ਖੁੱਲੀ Ankur Narula Ministries ਦੀ ਬ੍ਰਾਂਚ

(ਗੁਰਦਾਸਪੁਰ) ਅੱਜ ਬਟਾਲਾ ਵਿਖੇ ਅੰਕੁਰ ਨਰੂਲਾ ਮਿਨਿਸਟਰੀ ਦੀ ਬਟਾਲਾ ਬ੍ਰਾਂਚ ਦਾ ਉਦਘਾਟਨ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਵੱਲੋ ਕੀਤਾ ਗਿਆ | ਜਿਸ ਵਿਚ ਖ਼ਾਸ ਤੌਰ ਤੇ ਸ਼੍ਰੀ ਵਲੈਤ ਮਸੀਹ ਬੰਟੀ ਅਜਨਾਲਾ, ਸ੍ਰੀ ਪੀਟਰ ਚੀਦਾ, ਸ਼੍ਰੀ ਲੂਕਾਸ ਮਸੀਹ ਅੰਮ੍ਰਿਤਸਰ, ਸ੍ਰ ਬਲਬੀਰ ਸਿੰਘ ਪੰਨੂ ਚੇਅਰਮੈਨ ਪਨਸਪ ਪੰਜਾਬ ਸਰਕਾਰ ਅਤੇ ਹਲਕਾ ਇੰਚਾਰਜ ਫ਼ਤਹਿਗੜ੍ਹ ਚੂੜੀਆਂ, ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਤੇ ਚਰਚ ਬ੍ਰਾਂਚ ਬਟਾਲਾ ਦਾ ਪ੍ਰਧਾਨ ਰਮਨ ਮਸੀਹ, ਸਮੂਏਲ ਰਾਜੂ ਸੈਕਟਰੀ, ਮੰਗ ਮਸੀਹ ਸੇਕ੍ਰੇਟਰੀ, ਐਮ ਸੀ ਬੰਟੀ ਬਟਾਲਾ ਜਰਨਲ ਸਕੱਤਰ, ਵਿਲਸਨ ਹੰਸ ਮੀਤ ਪ੍ਰਧਾਨ, ਸਾਹਿਲ ਮਸੀਹ ਮੀਤ ਪ੍ਰਧਾਨ ਅਤੇ ਸ਼੍ਰੀ ਰੋਹਿਤ ਮਸੀਹ ਡੇਰਾ ਬਾਬਾ ਨਾਨਕ ਨੂੰ ਪੰਜਾਬ ਦਾ ਜਰਨਲ ਸਕੱਤਰ ਨਿਯੁਕਤ ਕੀਤੇ ਗਆ। ਇਸ ਮੌਕੇ ਤੇ ਕੇਕ ਕੱਟ ਕੇ ਸਭ ਨੂੰ ਮੁਬਾਰਕ ਦਿੱਤੀ ਗਈ, ਉਪਰੰਤ ਅਤੇ ਹੋਏ ਸਭ ਮਹਿਮਾਨਾਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ