
ਰੋਜਾਨਾ ਜੱਗ ਬਾਣੀ ਅਤੇ ਪੰਜਾਬ ਕੇਸਰੀ ਦੇ ਬਾਨੀ ਸਵਰਗਵਾਸੀ ਲਾਲਾ ਜਗਤ ਨਰੈਣ ਜੀ ਦੀ 41 ਬਰਸੀ ਪੰਜਾਬ ਦੇ ਜਿਲਿਆਂ ਵਿੱਚ ਮਨਾਈ ਗਈ ਉਸੇ ਹੀ ਲੜੀ ਤਹਿਤ ਨਵਾਂਸ਼ਹਿਰ ਦੇ ਵਿਜ਼ਨ ਵੇ ਆਈਲੈਟ ਕੋਚਿੰਗ ਸੈਂਟਰ ਅਤੇ ਇਮੀਗਰੇਸ਼ਨ ਆਫਿਸ ਵਿੱਚ ਸੰਸਥਾ ਦੇ ਬਾਨੀ ਪਰਵੀਨ ਆਰੋੜਾ ਅਤੇ ਸ਼੍ਰੀਮਤੀ ਵੀਭਾ ਆਰੋੜਾ ਜੀ ਦੀ ਰਹਿਨੁਮਾਈ ਹੇਠ ਸਵਰਗਵਾਸੀ ਲਾਲਾ ਜਗਤ ਨਰਾਇਣ ਜੀ ਨੂੰ ਜਿੱਥੇ ਸ਼ਰਧਾਂਜ਼ਲੀ ਦਿੱਤੀ ਗਈ ਉੱਥੋਂ ਹੀ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ।ਇਸ ਮੌਕੇ ਜਿਲ੍ਹਾ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਨਰਿੰਦਰ ਪਾਲ ਸਿੰਘ ਰੰਧਾਵਾ ,ਨਵਾਂਸ਼ਹਿਰ ਤੋ ਬਸਪਾ ਦੇ ਵਿਧਾਇਕ ਡਾਕਟਰ ਨਛੱਤਰ ਪਾਲ,ਬੰਗਾ ਵਿਧਾਨ ਸਭਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਕਾਂਗਰਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ ਨਵਾਂਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰ ਹਸਤੀਆਂ ਨੇ ਵੀ ਲਾਲਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ।ਇਸ ਪ੍ਰੋਗਰਾਮ ਨੂੰ ਨੇਪਰੇ ਚਾੜਣ ਲਈ ਨਵਾਂਸ਼ਹਿਰ ਦੇ ਜੱਗ ਬਾਣੀ ਅਤੇ ਪੰਜਾਬ ਕੇਸਰੀ ਦੇ ਇੰਚਾਰਜ਼ ਸੁਰਿੰਦਰ ਪਾਲ ਤ੍ਰਿਪਾਠੀ ਦਾ ਵਿਸ਼ੇਸ਼ ਯੋਗਦਾਨ ਰਿਹਾ ।ਇਸ ਖੂਨਦਾਨ ਕੈਂਪ ਵਿੱਚ ਵਿਜ਼ਨ ਵੇਅ ਸੰਸਥਾ ਦੇ ਵਿਵਿਆਰਥੀਆ ਵਲੋਂ ਵੱਖ ਤੋਂ ਵੱਧ ਖੂਨਦਾਨ ਕੀਤਾ ਗਿਆ ਇਸਤੋਂ ਪੰਜਾਬ ਪੁਲਿਸ ਦੇ ਨੌਜਵਾਨ ਮੁਲਾਜ਼ਮਾਂ ਨੇ ਖੂਨਦਾਨ ਦੇਣ ਵਿੱਚ ਵੱਡੀ ਰੁਚੀ ਦਿਖਾਈ।ਇਸ ਸ਼ਰਧਾਂਜਲੀ ਸਮਾਗਮ ਵਿੱਚ ਆਏ ਮਹਿਮਾਨਾਂ ਦਾ ਜਿੱਥੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਵਿਜਨ ਵੇਅ ਸੰਸਥਾ ਦੇ ਮੁਖੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
