ਭਾਜਪਾ ਨੇਤਾ ਪ੍ਰੇਮ ਮੋਹਨ ਦੀ ਹੱਤਿਆ ਦਾ ਖੁਲਾਸਾ, ਪਤਨੀ ਨੇ ਹੀ ਪ੍ਰੇਮੀ ਨਾਲ ਮਿਲ ਦਿੱਤਾ ਸੀ ਅੰਜ਼ਾਮ

ਉੱਤਰ ਪ੍ਰਦੇਸ਼ ਦੇ ਸੋਨਭੱਦਰ ‘ਚ ਬੀਤੀ 8 ਅਕਤੂਬਰ ਨੂੰ ਭਾਜਪਾ ਨੇਤਾ ਪ੍ਰੇਮ ਮੋਹਨ ਖਰਵਾਰ ਦੀ ਹੱਤਿਆ ਕਰ ਦਿੱਤੀ ਗਈ ਸੀ, ਇਸ ਮਾਮਲੇ ‘ਚ ਪੁਲਿਸ ਨੇ ਵੱਡਾ ਖੁਲਾਸਾ ਕਰਦਿਆ ਕਤਲ ਦੇ ਦੋਸ਼ ‘ਚ ਉਸਦੀ ਪਤਨੀ ਅਤੇ ਪਤਨੀ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਔਰਤ ਨੂੰ ਉਸ ਦੇ ਸਹੁਰੇ ਨੇ ਆਪਣੇ ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ ‘ਚ ਫੜ ਲਿਆ ਸੀ।

ਮ੍ਰਿਤਕ ਦੇ ਪਿਤਾ ਨੇ ਪਹਿਲਾਂ ਹੀ ਆਪਣੀ ਨੂੰਹ ਅਤੇ ਉਸਦੇ ਪ੍ਰੇਮੀ ‘ਤੇ ਕਤਲ ਦੇ ਦੋਸ਼ ਲਗਾਏ ਸਨ। ਉਸਦੀ 30 ਸਾਲਾ ਨੂੰਹ ਬਿੰਦੂ ਅਤੇ 26 ਸਾਲਾ ਸ਼ਮਸ਼ਾਦ ਵਿਚਕਾਰ ਹੌਲੀ-ਹੌਲੀ ਨਾਜਾਇਜ਼ ਸਬੰਧ ਬਣ ਗਏ। ਇੱਕ ਵਾਰ ਬਿੰਦੂ ਨੂੰ ਉਸਦੇ ਸਹੁਰੇ ਨੇ ਸ਼ਮਸ਼ਾਦ ਨਾਲ ਦੇਖ ਲਿਆ ਸੀ।

Tags :