ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਦੇਹਣੀ ਵਿਖੇ ਬੀਤੇ ਕੁਝ ਦਿਨਾਂ ਤੋਂ ਇੱਕ ਬਾਂਦਰ ਨੇ ਬੁਰੀ ਤਰ੍ਹਾਂ ਨਾਲ ਅਤੰਕ ਮਚਾਇਆ ਹੋਇਆ ਹੈ ਅਤੇ ਪਿੰਡ ਦੇ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਿਆ ਹੈ ਜਿਸ ਸਬੰਧੀ ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਹਨੇਰੇ ਸਵੇਰੇ ਘਰ ਤੋਂ ਬਾਹਰ ਨਿਕਲਦੇ ਹਨ ਜਾਂ ਆਪਣੇ ਘਰ ਦੇ ਵਿਹੜੇ ਵਿੱਚ ਬੈਠੇ ਹੁੰਦੇ ਹਨ ਬਾਂਦਰ ਆ ਕੇ ਉਹਨਾਂ ਤੇ ਹਮਲਾ ਕਰ ਦਿੰਦਾ ਹੈ।
ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਬਾਂਦਰ ਮੰਦਰ ਵਿੱਚ ਬੈਠੀਆਂ ਔਰਤਾ ਵਿੱਚੋਂ ਇੱਕ ਔਰਤ ਤੇ ਹਮਲਾ ਕਰ ਦਿੰਦਾ ਹੈ ਉਕਤ ਬਾਂਦਰ ਨੇ ਪਹਿਲਾਂ ਤਾਂ ਔਰਤ ਨੂੰ ਆਪਣੇ ਨੌਹਾਂ ਨਾਲ ਖੋਰਚਾਂ ਮਾਰੀਆਂ ਅਤੇ ਫਿਰ ਉਸ ਦੇ ਦੰਦ ਲਗਾ ਦਿੱਤੇ ਇਸ ਤੋਂ ਇਲਾਵਾ ਪਿੰਡ ਦੇ ਵਿਅਕਤੀਆਂ ਨੇ ਅਤੇ ਔਰਤਾਂ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਦੁੱਧ ਲੈਣ ਜਾ ਰਿਹਾ ਸੀ ਅਤੇ ਬਾਂਦਰ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਉਕਤ ਬੱਚੇ ਦੇ ਟਾਂਕੇ ਲਗਾਉਣੇ ਪਏ । ਇਸ ਤੋਂ ਇਲਾਵਾ ਪਿੰਡ ਦੇ ਬਜ਼ੁਰਗ ਵਿਅਕਤੀ ਨੇ ਦੱਸਿਆ ਕਿ ਉਹ ਘਰ ਵਿੱਚ ਬੈਠਾ ਚਾਹ ਪੀ ਰਿਹਾ ਸੀ ਅਤੇ ਬਾਂਦਰ ਨੇ ਉਸ ਤੇ ਹਮਲਾ ਕਰ ਦਿੱਤਾ ਇਸੇ ਤਰ੍ਹਾਂ ਇੱਕ ਪਿੰਡ ਦੇ ਹੋਰ ਵਿਅਕਤੀ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਸੜਕ ਤੇ ਨਿਕਲਿਆ ਸੀ ਕਿ ਇਹ ਬਾਂਦਰ ਨੇ ਉਸ ਤੇ ਹਮਲਾ ਕਰਕੇ ਉਸ ਨੂੰ ਵੀ ਜਖਮੀ ਕਰ ਦਿੱਤਾ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹ ਹਨੇਰੇ ਸਵੇਰੇ ਬਾਹਰ ਨਿਕਲਣ ਤੋਂ ਵੀ ਡਰਦੇ ਹਨ । ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਬਾਂਦਰ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫੜ ਕੇ ਲੋਕਾਂ ਨੂੰ ਇਸਦੇ ਬਣੇ ਡਰ ਤੋਂ ਨਜਾਕਤ ਦਵਾਈ ਜਾਵੇ

