ਤਕਰਾਰ ਤੋ ਬਾਅਦ ਟਰਾਂਸਪੋਰਟਰ ਨੇ ਚਲਾਈਆਂ ਗੋਲੀਆ, 2 ਨੌਜ਼ਵਾਨ ਗੰਭੀਰ ਜ਼ਖਮੀ

ਪਠਾਨਕੋਟ ਦੇ ਸੈਲੀ ਰੋਡ ਆਡੀਟੋਰੀਅਮ ਨੇੜੇ ਦੇਰ ਰਾਤ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਂਸਪੋਰਟਰ ਵੱਲੋਂ ਦੋ ਲੋਕਾਂ ਨੂੰ ਗੋਲੀ ਮਾਰੀ ਗਈ।

ਦੁਸਹਿਰੇ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਜਿਸਤੋਂ ਬਾਅਦ ਟਰਾਂਸਪੋਰਟਰ ਨੇ ਆਪਣੇ ਲਾਇਸੰਸੀ ਪਿਸਤੌਲ ਨਾਲ ਗੋਲੀਆਂ ਚਲਾਈਆਂ। ਦੋਸ਼ੀ ਟਰਾਂਸਪੋਰਟਰ ਪੁਲਿਸ ਨੇ ਕਾਬੂ ਕੀਤਾ। ਇਸ ਦੌਰਾਨ ਪੁਲਿਸ ਨੂੰ ਪਿਸਤੌਲ ਬਰਾਮਦ ਹੋਇਆ ਹੈ। ਪੁਲਿਸ ਪੂਰੇ ਮਮਾਲੇ ਦੀ ਜਾਂਚ ਕਰ ਰਹੀ ਹੈ।

Tags :