ਇਜ਼ਰਾਇਲ ਦਾ ਗਾਜ਼ਾ ਵਿੱਚ ਹਮਲਾ, 24 ਘੰਟਿਆ ਵਿੱਚ 704 ਲੋਕਾ ਦੀ ਮੌਤ

ਇਜ਼ਰਾਇਲੀ ਫੌਜ ਨੇ ਗਾਜ਼ਾ ਚ ਹਮਾਸ ਦੇ ਟਿਕਾਣਿਆਂ ਤੇ ਹਮਲੇ ਲਗਾਤਾਰ ਜਾਰੀ ਹਨ। ਜਾਣਕਾਰੀ ਅਨੁਸਾਰ, ਪਿਛਲੇ 24 ਘੰਟਿਆਂ ਚ ਇਜ਼ਰਾਇਲੀ ਫੌਜ ਨੇ 400 ਤੋਂ ਜ਼ਿਆਦਾ ਟਿਕਾਣਿਆਂ ਤੇ ਬੰਬਾਰੀ ਕੀਤੀ ਹੈ। ਇਸ ਦੋਰਾਨ ਹਮਾਸ ਦੇ ਤਿੰਨ ਡਿਪਟੀ ਕਮਾਂਡਰਾਂ ਸਮੇਤ ਸੈਂਕੜੇ ਫਲਸਤੀਨੀ ਨਾਗਰਿਕ ਮਾਰੇ ਗਏ ਹਨ ਅਤੇ ਇਸਤੋ ਇਲਾਵਾ ਗਾਜ਼ਾ 24 ਘੰਟਿਆਂ 704 ਲੋਕ ਮਾਰੇ ਜਾ ਚੁੱਕੇ ਹਨ।

ਇਜ਼ਰਾਈਲ ਨੇ ਮਸਜਿਦਾਂ ਵਿੱਚ ਬਣੇ ਹਮਾਸ ਦੇ ਕਈ ਕਮਾਂਡ ਸੈਂਟਰਾਂ ਨੂੰ ਤਬਾਹ ਕਰ ਦਿੱਤਾ। ਇਕ ਸੁਰੰਗ ਵੀ ਨਸ਼ਟ ਕਰ ਦਿੱਤੀ ਗਈ, ਜਿਸ ਰਾਹੀਂ ਅੱਤਵਾਦੀ ਸਮੁੰਦਰ ਰਾਹੀਂ ਇਜ਼ਰਾਈਲ ਵਿਚ ਘੁਸਪੈਠ ਕਰਦੇ ਸਨ। ਗਾਜ਼ਾ ਵਿੱਚ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਦੇ ਹਵਾਈ ਹਮਲਿਆਂ ਵਿੱਚ ਹੁਣ ਤੱਕ 5,791 ਫਲਸਤੀਨੀ ਨਾਗਰਿਕ ਮਾਰੇ ਗਏ ਹਨ। ਹਮਾਸ ਨੂੰ ਤਬਾਹ ਕਰਨ ਲਈ ਇਜ਼ਰਾਇਲੀ ਗੋਲੀਬਾਰੀ, ਬੰਬਾਰੀ ਅਤੇ ਹਵਾਈ ਹਮਲੇ ਜਾਰੀ ਹਨ।

Tags :