ਨਾਬਾਲਗਾ ਨੂੰ ਫਾਰਚੂਨਰ ਚਲਾਉਣੀ ਪਈ ਮਹਿੰਗੀ, ਸੜਕ ਤੇ ਪਟਲੀ ਕਾਰ

ਲੁਧਿਆਣਾ ਦੀ ਦੁੱਗਰੀ ਸਥਿਤ 200 ਫੁੱਟ ਰੋਡ ’ਤੇ ਤੇਜ਼ ਰਫ਼ਤਾਰ ਫਾਰਚੂਨਰ ਕਾਰ ਪਲਟ ਜਾਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਫਾਰਚੂਨਰ ਨੂੰ ਨਾਬਾਲਗ ਚਲਾ ਰਹੇ ਸਨ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਨੌਜ਼ਵਾਨਾ ਨੂੰ ਨੇੜੇ ਦੇ ਇੱਕ ਨਿੱਜੀ ਹਸਪਤਾਲ ’ਚ ਮੁੱਢਲੀ ਸਹਾਇਤਾ ਲਈ ਪਹੁੰਚਾਇਆ, ਜਿੱਥੇ ਕੁਝ ਸਮੇਂ ਬਾਅਦ ਹੀ ਮੌਕੇ ’ਤੋਂ ਫਰਾਰ ਹੋ ਗਏ।

ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਹਾਦਸਾਗ੍ਰਸਤ ਫਾਰਚੂਨਰ ਕਾਰ ’ਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ ਹਨ। ਪੁਲਿਸ ਵੱਲੋ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ।

Tags :