ਫਤਿਹਗੜ੍ਹ ਚੂੜੀਆਂ ਦੇ ਪਿੰਡ ਸਾਰਚੂਰ ਤੋਂ ਇਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਕਿ ਇਕ ਖੇਡ ਮੇਲੇ ਦੌਰਾਨ ਟਰੈਕਟਰ ਉਤੇ ਸਟੰਟ ਕਰਨਾ ਨੌਜ਼ਵਾਨ ਨੂੰ ਭਾਰੀ ਪੈ ਗਿਆ ਅਤੇ ਉਸਦੀ ਟਰੈਕਟਰ ਥਲੇ ਆ ਜਾਣ ਨਾਲ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਮਨਦੀਪ ਸਿੰਘ ਵਜੋ ਹੋਈ ਹੈ, ਜੋ ਖੇਡ ਮੇਲੇ ਵਿੱਚ ਟਰੈਕਟਰ ਉੱਤੇ ਸਟੰਟ ਕਰ ਰਿਹਾ ਸੀ। ਇਹ ਹਾਦਸਾ ਟਰੈਕਟਰ ਉੱਤੇ ਸਟੰਟ ਕਰਦੇ ਸਮੇਂ ਹੇਠਾਂ ਡਿੱਗਣ ਦੌਰਾਨ ਵਾਪਰਿਆ। ਇਸ ਹਾਦਸੇ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।
