ਰੇਵ ਪਾਰਟੀ ਨੂੰ ਲੈ ਕੇ ਐਲਵਿਸ਼ ਯਾਦਵ ਦਾ ਵੱਡਾ ਖੁਲਾਸਾ, ਦੱਸੀ ਸੱਚਾਈ

ਬਿਗ ਬਾਸ ਦੇ ਵਿਜੇਤਾ ਰਹੇ ਐਲਵਿਸ਼ ਯਾਦਵ ਵੱਲੋ ਨੋਇਡਾ ਵਿੱਚ ਇੱਕ ਰੇਵ ਪਾਰਟੀ ਕਰਨ ਨੂੰ ਲੈ ਕੇ ਮਾਮਲਾ ਦਰਜ ਕਰ ਦਿੱਤਾ ਸੀ। ਜਿਸਤੋ ਬਾਅਦ ਪੁਲਿਸ ਨੇ ਇਸ ਰੇਵ ਪਾਰਟੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦੇ ਅਨੁਸਾਰ, ਜਿਸ ‘ਚ ਨਾ ਸਿਰਫ ਵਿਦੇਸ਼ੀ ਕੁੜੀਆਂ ਇਕੱਠੀਆਂ ਸਨ, ਸਗੋਂ ਨਸ਼ੇ ਲਈ ਜ਼ਹਿਰੀਲੇ ਸੱਪਾਂ ਦੇ ਜ਼ਹਿਰ ਦੀ ਵੀ ਵਰਤੋਂ ਕੀਤੀ ਜਾ ਰਹੀ ਸੀ।

ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ 6 ਲੋਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਦੋਸ਼ਾਂ ਦੇ ਚਲਦਿਆਂ ਐਲਵਿਸ਼ ਨੇ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਰਾਹੀਂ ਇੰਨਾਂ ਦੋਸ਼ਾਂ ਨੂੰ ਝੂਠ ਦੱਸਿਆ ਹੈ। ਐਲਵਿਸ਼ ਦਾ ਕਹਿਣਾ ਹੈ ਕਿ ਉਸ ਦਾ ਇਸ ਮਾਮਲੇ ਵਿੱਚ ਕੋਈ ਹੱਥ ਨਹੀਂ ਹੈ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

Tags :