ਸ਼ੋਸਲ ਮੀਡੀਆ ਤੇ ਉਰਫੀ ਜਾਵੇਦ ਆਪਣੇ ਪਹਿਰਾਵੇ ਨੂੰ ਲੈ ਕੇ ਹਮੇਸ਼ਾ ਸੁਰਖੀਆ ਵਿੱਚ ਰਹਿੰਦੀ ਹੈ। ਹੁਣ ਸ਼ੋਸਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਰਫੀ ਇਕ ਰੈਸਟੋਰੈਂਟ ‘ਚੋਂ ਨਿਕਲਦੀ ਦਿਖਾਈ ਦੇ ਰਹੀ ਹੈ। ਇਸੇ ਦੌਰਾਨ ਦੋ ਮਹਿਲਾ ਪੁਲਿਸ ਕਰਮਚਾਰੀ ਆਉਂਦੀਆਂ ਹਨ ਅਤੇ ਉਰਫੀ ਨੂੰ ਆਪਣੇ ਨਾਲ ਆਉਣ ਲਈ ਕਹਿੰਦੀਆਂ ਹਨ।
ਇਸ ਦੌਰਾਨ ਉਹ ਰੈਸਟੋਰੈਂਟ ਦੇ ਬਾਹਰ ਮਹਿਲਾ ਪੁਲਿਸ ਨਾਲ ਬਹਿਸ ਕਰਨ ਲੱਗਦੀ ਹੈ। ਵੀਡੀਓ ‘ਚ ਇਕ ਮਹਿਲਾ ਪੁਲਿਸ ਅਧਿਕਾਰੀ ਉਰਫੀ ਨੂੰ ਆਪਣੇ ਨਾਲ ਥਾਣੇ ਜਾਣ ਲਈ ਕਹਿ ਰਹੀ ਹੈ। ਜਦੋਂ ਉਰਫੀ ਨੇ ਕਾਰਨ ਪੁੱਛਿਆ, ਤਾਂ ਅਫਸਰ ਨੇ ਜਵਾਬ ਦਿੱਤਾ, “ਇੰਨੇ ਛੋਟੇ ਕੱਪੜੇ ਪਾ ਕੇ ਕੌਣ ਘੁੰਮਦਾ ਹੈ?”
