ਨੇਪਾਲ ਵਿੱਚ ਅਚਾਨਕ ਆਏ ਭੂਚਾਲ ਨੇ ਤਬਾਈ ਮਚਾ ਦਿੱਤੀ ਹੈ ਅਤੇ ਇਹ ਭੂਚਾਲ 6.4 ਤੀਬਰਤਾ ਨਾਲ ਆਇਆ। ਇਸਦੇ ਝਟਕੇ ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ‘ਚ ਮਹਿਸੂਸ ਕੀਤੇ ਗਏ।
ਇਸ ਆਫਤ ਵਿੱਚ ਘੱਟੋ ਘੱਟ 128 ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਬਚਾਅ ਟੀਮਾਂ ਵੱਲੋ ਲਗਾਤਾਰ ਬਚਾਅ ਕਾਰਜ ਜਾਰੀ ਹੈ। ਦੱਸ ਦੇਈਏ ਕਿ ਨੇਪਾਲ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ।
