ਮੇਲਾ ਦੇਖਣ ਗਿਆ ਸੀ ਹੱਸਦਾ-ਖੇਡਦਾ ਪਰਿਵਾਰ, ਸੜਕ ਹਾਦਸੇ ਨੇ ਕਰਤਾ ਤਬਾਹ, 3 ਜੀਆਂ ਦੀ ਮੌਤ

ਅੰੰਮਿ੍ਤਸਰ: ਮੇਲਾ ਦੇਖਣ ਗਏ ਹੱਸਦੇ-ਖੇਡਦੇ ਪਰਿਵਾਰ ਨੂੰ ਸੜਕ ਹਾਦਸੇ ਨੇ ਤਬਾਹ ਕਰ ਦਿੱਤਾ, ਜਿਸ ‘ਚ ਤਿੰਨ ਜੀਆਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਰੂਪ ਚ ਜ਼ਖਮੀ ਹੈ। ਘਟਨਾ ਬੀਤੀ ਰਾਤ ਅਜਨਾਲਾ ਦੇ ਪਿੰਡ ਪੱਕਾ ਸ਼ਹਿਰ ਚਮਿਆਰੀ ਦੀ ਦੱਸੀ ਜਾ ਰਹੀ ਹੈ। ਜਿੱਥੇ ਇਕੋ ਹੀ ਪਰਿਵਾਰ ਦੇ ਚਾਰ ਜੀਅ ਮੇਲਾ ਵੇਖਣ ਜਾ ਰਹੇ ਸੀ। ਰਸਤੇ ਵਿੱਚ ਉਨ੍ਹਾਂ ਦਾ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਲਾਂਕਿ ਸੜਕ ਹਾਦਸਾ ਕਿਵੇਂ ਵਾਪਰਿਆਂ ਇਸ ਸੰਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਉੱਥੇ ਹੀ ਪਾਰਿਵਾਰਕ ਮੈਂਬਰਾਂ ਨੇ ਇਸ ਹਾਦਸੇ ਨੂੰ ਕਤਲ ਦੱਸਿਆ ਹੈ ਤੇ ਕਿਹਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਦੇ ਜੀਆਂ ਦੀ ਸ਼ੱਕੀ ਹਾਲਾਤਾਂ ‘ਚ ਲਾਸ਼ਾਂ ਮਿੱਲੀਆ ਹਨ ਉਸ ਨੂੰ ਵੇਖ ਕੇ ਇਹ ਸੜਕ ਹਾਦਸਾ ਨਹੀਂ ਲੱਗਦਾ ਹੈ। ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਉਪਰ ਵੀ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਦੁੱਜੇ ਪਾਸੇ ਅਜਨਾਲਾ ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।