ਨਵੀ ਦਿੱਲੀ: ਕਾਂਗਰਸ ਪ੍ਰਧਾਨ ਦੀ ਚੋਣ ਲਈ ਵੋਟਾਂ ਦੀ ਗਿਣਤੀ ਅੱਜ ਮੁੰਕਮਲ ਹੋ ਗਈ ਹੈ ਤੇ। ਮਿਲੀ ਜਾਣਕਾਰੀ ਦੇ ਮੁਤਾਬਿਕ ਮੱਲਿਕਾਰਜੁਨ ਖੜਗੇ ਕਾੰਗਰੇਸ ਦੇ ਨਵੇ ਪ੍ਰਧਾਨ ਬਣੇ ਹਨ। ਉਨ੍ਹਾਂ ਨੂੰ 8 ਹਜਾਰ ਤੋਂ ਜਿਆਦਾ ਵੋਟ ਲੈ ਕੇ ਸ਼ਸ਼ੀ ਥਰੂਰ ਨੂੰ ਮਾਤ ਦੇ ਦਿੱਤੀ ਹੈ। ਹਾਲਾਂਕਿ ਇਸ ਦਾ ਅਧਿਕਾਰਿਕ ਐਲਾਨ ਵੀ ਕੁਝ ਹੀ ਦੇਰ ਵਿੱਚ ਹੋ ਜਾਵੇਗਾ। ਦੱਸ ਦਇਏ ਕਿ ਕਾੰਗਰੇਸ ਲਈ ਇਹ ਚੋਣਾਂ ਬਹੁਤ ਖਾਸ ਸਨ ਕਿਉਂਕੀ 24 ਸਾਲ ਬਾਅਦ ਕੋਈ ਗਾਂਧੀ ਪਰਿਵਾਰ ਦੇ ਬਾਹਰ ਦਾ ਪ੍ਰਧਾਨ ਬਣਿਆ ਹੈ। ਚੋਣਾਂ ਦੇ ਲਈ ਸੋਮਵਾਰ ਨੂੰ ਵੋਟਿੰਗ ਹੋਈ ਸੀ ਜਿੱਸ ‘ਚ 9900 ਵੋਟਰਾਂ ਵਿੱਚੋਂ 9500 ਨੇ ਆਪਣੀ ਵੋਟ ਪਾਈ ਸੀ।
ਦੱਸ ਦਇਏ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਸੋਨੀਆ ਗਾਂਧੀ ਅੰਤਰਿਮ ਪ੍ਰਧਾਨ ਵਜੋਂ ਪਾਰਟੀ ਸੰਭਾਲ ਰਹੇ ਸੀ। ਤੇ ਹੁਣ ਇਹ ਕਮਾਨ ਮੱਲਿਕਾਰਜੁਨ ਖੜਗੇ ਨੂੰ ਮਿਲ ਗਈ ਹੈ।